ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ 2022 ਵਿੱਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਕਪਤਾਨ ਹਾਰਦਿਕ ਪੰਡਯਾ ਵੀ ਲਗਾਤਾਰ ਗੇਂਦ, ਬੱਲੇ ਅਤੇ ਫੀਲਡਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਡਯਾ ਨੇ ਰਾਜਸਥਾਨ ਦੇ ਖਿਲਾਫ ਟੀਮ ਲਈ ਸਭ ਤੋਂ ਜ਼ਿਆਦਾ 87 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ 192 ਦੇ ਸਕੋਰ ਤੱਕ ਪਹੁੰਚਾਇਆ।
ਪੰਡਯਾ ਤੋਂ ਇਲਾਵਾ ਅਭਿਨਵ ਮਨੋਹਰ ਨੇ 28 ਗੇਂਦਾਂ 'ਚ 43 ਦੌੜਾਂ ਅਤੇ ਡੇਵਿਡ ਮਿਲਰ ਨੇ ਹਾਰਦਿਕ ਨਾਲ 14 ਗੇਂਦਾਂ 'ਚ ਨਾਬਾਦ 31 ਦੌੜਾਂ ਦੀ ਪਾਰੀ ਖੇਡੀ। ਪਹਿਲੀ ਵਾਰ ਆਈਪੀਐੱਲ 'ਚ ਪ੍ਰਵੇਸ਼ ਕਰਨ ਵਾਲੀ ਗੁਜਰਾਤ ਟੀਮ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਹਾਰਦਿਕ ਅਤੇ ਮਨੋਹਰ ਨੇ ਚੌਥੀ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕਪਤਾਨ ਅਤੇ ਮਿਲਰ ਨੇ 25 ਗੇਂਦਾਂ ਵਿੱਚ 53 ਦੌੜਾਂ ਦੀ ਸਾਂਝੇਦਾਰੀ ਕੀਤੀ।
ਰਾਜਸਥਾਨ ਖ਼ਿਲਾਫ਼ ਜਿੱਤ ਨਾਲ ਗੁਜਰਾਤ ਦੀ ਟੀਮ ਅੰਕ ਸੂਚੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ। ਗੁਜਰਾਤ ਅੱਠ ਨੰਬਰਾਂ ਨਾਲ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਅੰਕ ਸੂਚੀ ਵਿੱਚ ਪਹਿਲੇ ਨੰਬਰ ’ਤੇ ਹੈ। ਕੋਲਕਾਤਾ ਦੂਜੇ ਰਾਜਸਥਾਨ ਤੀਜੇ ਅਤੇ ਪੰਜਾਬ ਦੀ ਟੀਮ ਚੌਥੇ ਸਥਾਨ 'ਤੇ ਹੈ। ਇਨ੍ਹਾਂ ਤਿੰਨਾਂ ਟੀਮਾਂ ਦੇ ਛੇ-ਛੇ ਅੰਕ ਹਨ। ਇਸ ਤੋਂ ਇਲਾਵਾ ਲਖਨਊ ਅਤੇ ਆਰਸੀਬੀ ਦੀ ਟੀਮ ਨੇ ਵੀ ਛੇ-ਛੇ ਅੰਕ ਹਾਸਲ ਕੀਤੇ ਹਨ।