ਅਹਿਮਦਾਬਾਦ: IPL 2022 ਸੀਜ਼ਨ ਦਾ 15ਵਾਂ ਫਾਈਨਲ ਮੈਚ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ IPL 2022 ਦਾ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਆਖਰੀ ਵਾਰ ਸਮਾਪਤੀ ਸਮਾਰੋਹ 2019 ਆਈ.ਪੀ.ਐੱਲ. ਇਹ ਸਮਾਰੋਹ ਕਿਸ ਸਮੇਂ ਸ਼ੁਰੂ ਹੋਵੇਗਾ ਅਤੇ ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰੇ ਇਸ 'ਚ ਸ਼ਿਰਕਤ ਕਰਨਗੇ, ਆਓ ਤੁਹਾਨੂੰ ਦੱਸਦੇ ਹਾਂ।
ਕ੍ਰਿਕਟ ਪ੍ਰਸ਼ੰਸਕ ਆਈਪੀਐਲ ਦੇ ਫਾਈਨਲ ਮੈਚ ਦੇ ਨਾਲ-ਨਾਲ ਸਮਾਪਤੀ ਸਮਾਰੋਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਈਪੀਐਲ ਦੇ ਤਿੰਨ ਸੀਜ਼ਨ ਤੋਂ ਬਾਅਦ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਤਿੰਨ ਸੀਜ਼ਨਾਂ 'ਚ ਇਸ ਦਾ ਆਯੋਜਨ ਨਹੀਂ ਹੋ ਸਕਿਆ। ਮੀਡੀਆ ਰਿਪੋਰਟਾਂ ਮੁਤਾਬਕ ਸਮਾਪਤੀ ਸਮਾਰੋਹ 45 ਮਿੰਟ ਦਾ ਹੋਵੇਗਾ। ਇਸ ਦੇ ਨਾਲ ਹੀ ਇਸ ਫਾਈਨਲ ਮੈਚ ਦਾ ਸਮਾਂ 7:30 ਤੋਂ ਵਧਾ ਕੇ 8:00 ਕਰ ਦਿੱਤਾ ਗਿਆ ਹੈ ਅਤੇ ਟਾਸ 7:30 ਵਜੇ ਹੋਵੇਗਾ।
ਸਮਾਪਤੀ ਸਮਾਰੋਹ 'ਚ ਬਾਲੀਵੁੱਡ ਦੇ ਕਈ ਸਿਤਾਰੇ ਵੀ ਸ਼ਿਰਕਤ ਕਰਨਗੇ। ਇਸ ਵਿੱਚ ਅਭਿਨੇਤਾ ਰਣਵੀਰ ਸਿੰਘ ਅਤੇ ਸੰਗੀਤਕਾਰ ਏ.ਆਰ ਰਹਿਮਾਨ ਦਾ ਨਾਂ ਵੀ ਸ਼ਾਮਲ ਹੈ। ਇਹ ਦੋਵੇਂ ਸਿਤਾਰੇ ਸਮਾਪਤੀ ਸਮਾਰੋਹ 'ਚ ਜਲਵੇ ਬਿਖੇਰਨ ਲਈ ਤਿਆਰ ਹਨ। ਇਸ ਸਮਾਰੋਹ 'ਚ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਵੀ ਪਰਫਾਰਮ ਕਰਦੀ ਨਜ਼ਰ ਆ ਸਕਦੀ ਹੈ। ਖਬਰਾਂ ਮੁਤਾਬਕ ਆਮਿਰ ਖਾਨ ਵੀ ਆਪਣੀ ਨਵੀਂ ਫਿਲਮ ਦੇ ਟ੍ਰੇਲਰ ਲਾਂਚ ਦੇ ਸਮਾਰੋਹ 'ਚ ਮੌਜੂਦ ਰਹਿਣਗੇ।