ਮੁੰਬਈ: ਬੁੱਕਮਾਈਸ਼ੋ, ਆਈਪੀਐਲ 2022 ਦੀ ਅਧਿਕਾਰਤ ਟਿਕਟਿੰਗ ਪਾਰਟਨਰ, ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਮੁੰਬਈ ਅਤੇ ਪੁਣੇ ਦੇ ਸਾਰੇ ਸਟੇਡੀਅਮਾਂ ਵਿੱਚ ਦਰਸ਼ਕਾਂ ਦੀ ਗਿਣਤੀ ਵਿੱਚ 50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮਹਾਰਾਸ਼ਟਰ ਸਰਕਾਰ ਵੱਲੋਂ 2 ਅਪ੍ਰੈਲ ਤੋਂ ਕੋਵਿਡ-19 ਦੀਆਂ ਸਾਰੀਆਂ ਪਾਬੰਦੀਆਂ ਹਟਾਉਣ ਦੀ ਮੰਨਜ਼ੂਰੀ ਦੇਣ ਤੋਂ ਬਾਅਦ ਟਿਕਟਿੰਗ ਪਾਰਟਨਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ।
ਵਰਤਮਾਨ ਵਿੱਚ, ਮੌਜੂਦਾ ਆਈਪੀਐਲ 2022 ਮਹਾਰਾਸ਼ਟਰ ਦੇ ਚਾਰ ਸਟੇਡੀਅਮਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪੁਣੇ ਵਿੱਚ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਨਵੀਂ ਮੁੰਬਈ ਵਿੱਚ ਡੀਵਾਈ ਪਾਟਿਲ ਸਟੇਡੀਅਮ ਅਤੇ ਮੁੰਬਈ ਵਿੱਚ ਬ੍ਰੇਬੋਰਨ ਸਟੇਡੀਅਮ ਅਤੇ ਵਾਨਖੇੜੇ ਸਟੇਡੀਅਮ। ਇਸ ਸਮੇਂ ਇਨ੍ਹਾਂ ਸਾਰੇ ਸਟੇਡੀਅਮਾਂ 'ਚ ਸਿਰਫ 25 ਫੀਸਦੀ ਦਰਸ਼ਕਾਂ ਨੂੰ ਹੀ ਆਉਣ ਦਿੱਤਾ ਗਿਆ ਸੀ।
ਟਿਕਟਿੰਗ ਪਾਰਟਨਰ ਦੀ ਅਧਿਕਾਰਤ ਰਿਲੀਜ਼ ਨੇ ਕਿਹਾ, "ਮੈਚਾਂ ਲਈ ਟਿਕਟਾਂ ਦੀ ਵਿਕਰੀ ਆਨਲਾਈਨ ਉਪਲਬਧ ਹੈ। ਕਿਉਂਕਿ ਬੀਸੀਸੀਆਈ ਨੇ ਸਟੇਡੀਅਮ ਵਿੱਚ ਦਰਸ਼ਕਾਂ ਦੀ ਗਿਣਤੀ ਵਿੱਚ 50 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਪਹਿਲਾਂ ਇਹ 25 ਫੀਸਦੀ ਤੱਕ ਸੀਮਤ ਸੀ।