ਦੁਬਈ: ਇੰਡੀਅਨ ਪ੍ਰੀਮੀਅਰ ਲੀਗ 2021 ਦਾ 32ਵਾਂ ਮੈਚ ਅੱਜ ਯਾਨੀ 21 ਸਤੰਬਰ ਨੂੰ ਦੁਬਈ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਕਿੰਗਜ਼ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2021 ਦੇ 32ਵੇਂ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰੋਲਸ ਨੇ ਯਸ਼ਸਵੀ ਜੈਸਵਾਲ (49) ਅਤੇ ਮਹੀਪਾਲ ਲੋਮਰ (43) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਆਧਾਰ ਤੇ 20 ਓਵਰਾਂ ਵਿੱਚ 185 ਦੌੜਾਂ ਬਣਾਈਆਂ।
ਪੰਜਾਬ ਕਿੰਗਜ਼ ਨੂੰ ਹੁਣ ਜਿੱਤ ਲਈ 186 ਦੌੜਾਂ ਦੀ ਲੋੜ ਹੈ। ਪੰਜਾਬ ਲਈ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ, ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਈਸ਼ਾਨ ਪੋਰੇਲ ਅਤੇ ਹਰਪ੍ਰੀਤ ਬਰਾੜ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਕਪਤਾਨ ਲੋਕੇਸ਼ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਈਵਿਨ ਲੁਈਸ ਅਤੇ ਜੈਸਵਾਲ ਜੋ ਓਪਨ ਬੱਲੇਬਾਜ਼ੀ ਕਰਨ ਆਏ ਸਨ, ਨੇ ਰਾਜਸਥਾਨ ਲਈ 54 ਦੌੜਾਂ ਦੀ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ। ਜੈਸਵਾਲ ਨੇ 36 ਗੇਂਦਾਂ ਵਿੱਚ 6 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 49 ਦੌੜਾਂ ਬਣਾਈਆਂ, ਜਦਕਿ ਲੁਈਸ ਨੇ 21 ਗੇਂਦਾਂ ਵਿੱਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ।
ਕਪਤਾਨ ਸੰਜੂ ਸੈਮਸਨ ਨੇ 4 ਦੌੜਾਂ ਬਣਾਈਆਂ। ਰਾਜਸਥਾਨ ਦੇ ਬੱਲੇਬਾਜ਼ ਲੋਮਰ ਨੇ 17 ਗੇਂਦਾਂ ਵਿੱਚ 2 ਚੌਕਿਆਂ ਅਤੇ 4 ਉੱਚੇ ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਲਿਆਮ ਲਿਵਿੰਗਸਟੋਨ ਨੇ 25, ਰਿਆਨ ਪ੍ਰਾਗ ਨੇ 4, ਰਾਹੁਲ ਤਿਵਾਟੀਆ ਨੇ 2, ਕ੍ਰਿਸ ਮੌਰਿਸ ਨੇ 5, ਚੇਤਨ ਸਕਾਰੀਆ ਨੇ 7 ਅਤੇ ਕਾਰਤਿਕ ਤਿਆਗੀ ਨੇ 1 ਦੌੜਾਂ ਬਣਾਈਆਂ ਜਦੋਂ ਕਿ ਮੁਸਤਫੀਜ਼ੁਰ ਰਹਿਮਾਨ 0 ਦੌੜਾਂ ਬਣਾ ਕੇ ਅਜੇਤੂ ਰਹੇ।
ਇਹ ਵੀ ਪੜ੍ਹੋ:ICC Women Ranking: ਮਿਤਾਲੀ ਰਾਜ ਦੁਬਾਰਾ ਬਣੀ ਨੰਬਰ 1