ਹੈਦਰਾਬਾਦ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਆਈਪੀਐਲ ਦੇ ਮੌਜੂਦਾ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਫ੍ਰੀ ਹੋ ਕੇ ਖੇਡਣ ਦੇ ਯੋਗ ਨਹੀਂ ਹਨ ਅਤੇ ਨਾ ਹੀ ਉਹ ਤੇਜ਼ੀ ਨਾਲ ਦੋੜਾਂ ਬਣਾ ਪਾ ਰਹੇ ਹਨ ਅਤੇ ਇਸ ਲਈ ਆਪਣੀ ਖੇਡ ਵਿੱਚ ਉਨ੍ਹਾਂ ਨੂੰ ਤੇਜ਼ ਲਿਆਉਣ ਲਈ ਗਲੂਕੋਜ਼ ਦੇਣ ਦੀ ਜ਼ਰੂਰਤ ਹੈ।
ਚੇਨਈ ਦੀ ਦਿੱਲੀ ਕੈਪੀਟਲ ਖਿਲਾਫ਼ ਹਾਰ ਤੋਂ ਬਾਅਦ ਸਹਿਵਾਗ ਨੇ ਟਵੀਟ ਕਰ ਕੇ ਕਿਹਾ ਕਿ ਚੇਨਈ ਦੇ ਬੱਲੇਬਾਜ਼ ਚੱਲ ਨਹੀਂ ਰਹੇ ਹਨ। ਉਨ੍ਹਾਂ ਨੂੰ ਅਗਲੇ ਮੈਚ ਵਿੱਚ ਬੱਲੇਬਾਜ਼ੀ ਕਰਨ ਤੋਂ ਪਹਿਲਾਂ ਗਲੂਕੋਜ਼ ਚੜ੍ਹਾ ਕੇ ਆਉਣਾ ਪਵੇਗਾ।"
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ 25 ਸਤੰਬਰ ਨੂੰ ਆਈਪੀਐਲ ਦੇ 13ਵੇਂ ਸੀਜ਼ਨ ਦਾ ਸੱਤਵਾਂ ਮੈਚ ਚੇਨਈ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ ਸੀ। ਜਿੱਥੇ ਸੀਐਸਕੇ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਚੇਨਈ ਦੇ ਸਾਹਮਣੇ ਮੈਚ ਜਿੱਤਣ ਲਈ 176 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਟੀਮ 131/7 ਸਕੋਰ ਨਹੀਂ ਬਣਾ ਸਕੀ ਅਤੇ 44 ਦੌੜਾਂ ਨਾਲ ਮੈਚ ਹਾਰ ਗਈ।