ਅਬੂ ਧਾਬੀ: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਇੱਕ ਵਾਰ ਫਿਰ ਡਬਲ ਹੈਡਰ ਮੈਚ ਖੇਡਿਆ ਜਾਵੇਗਾ। ਐਤਵਾਰ ਦਾ ਪਹਿਲਾ ਮੈਚ ਕੋਲਕਾਤਾ ਨਾਇਟ ਰਾਈਡਰਜ਼ ਅਤੇ ਸਨਰਾਈਜ਼ ਹੈਦਰਾਬਾਦ ਦੇ ਸ਼ੇਖ ਜਾਇਦ ਸਟੇਡੀਅਮ ਅਬੂ ਧਾਬੀ ਵਿਖੇ ਖੇਡਿਆ ਜਾਵੇਗਾ। ਇਹ ਆਈਪੀਐਲ ਦਾ 35ਵਾਂ ਮੈਚ ਹੋਵੇਗਾ।
IPL 2020: SRH ਨੇ ਜਿੱਤੀ ਟਾਸ, ਕੀਤਾ ਗੇਂਦਬਾਜ਼ੀ ਕਰਨ ਦਾ ਫੈਸਲਾ - ਐਸਆਰਐਚ
ਸਨਰਾਈਜ਼ ਹੈਦਰਾਬਾਦ ਨੇ ਐਤਵਾਰ ਨੂੰ ਆਈਪੀਐਲ -13 ਦੇ 35 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
IPL 2020: SRH ਨੇ ਜਿੱਤੀ ਟਾਸ, ਕੀਤਾ ਗੇਂਦਬਾਜ਼ੀ ਕਰਨ ਦਾ ਫੈਸਲਾ
ਕੋਲਕਾਤਾ 8 ਮੈਚਾਂ ਵਿੱਚ 4 ਜਿੱਤਾਂ ਅਤੇ 4 ਹਾਰਾਂ ਨਾਲ ਅੱਠ ਅੰਕ ਲੈ ਕੇ ਚੌਥੇ ਨੰਬਰ ਤੇ ਹੈਦਰਾਬਾਦ 3 ਜਿੱਤਾਂ ਅਤੇ 5 ਹਾਰਾਂ ਨਾਲ ਛੇਵੇਂ ਨੰਬਰ ਉੱਤੇ ਹੈ।
ਐਸਆਰਐਚ ਦੇ ਕਪਤਾਨ ਡੇਵਿਡ ਵਾਰਨਰ ਅਤੇ ਕੇਕੇਆਰ ਦੇ ਕਪਤਾਨ ਈਯਨ ਮੋਰਗਨ ਟਾਸ ਜਿੱਤ ਕੇ ਵਾਰਨਰ ਦੇ ਹੱਕ ਵਿੱਚ ਗਏ। ਵਾਰਨਰ ਨੇ ਆਪਣੀ ਟੀਮ ਵਿੱਚ ਕੁੱਝ ਬਦਲਾਅ ਕੀਤੇ, ਹੈਦਰਾਬਾਦ ਵਿੱਚ ਬੀ. ਥੈਂਪੀ ਨੇ ਤੇਂਜ ਗੇਂਦਬਾਜ਼ ਖਲੀਲ ਦੀ ਥਾਂ ਲਈ ਹੈ।