ਹੈਦਰਾਬਾਦ: ਚੇਨਈ ਸੁਪਰ ਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ, ਜਿਸ ਤੋਂ ਬਾਅਦ ਪੰਜਾਬ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਟਵੀਟ ਕੀਤਾ। ਇਸ ਹਾਰ ਨਾਲ ਪੰਜਾਬ ਦਾ ਆਈਪੀਐਲ 2020 ਟਰਾਫੀ ਜਿੱਤਣ ਦਾ ਸੁਪਨਾ ਚੂਰ ਹੋ ਗਿਆ। ਪ੍ਰੀਤੀ ਨੇ ਪੰਜਾਬ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖਿਆ ਹੈ।
ਪਲੇਆਫ਼ ਦੀ ਦੌੜ ਤੋਂ ਬਾਹਰ ਹੋਈ KXIP, ਨਿਰਾਸ਼ ਹੋ ਕੇ ਟੀਮ ਦੀ ਮਾਲਕਣ ਪ੍ਰੀਤੀ ਨੇ ਕੀਤਾ ਅਜਿਹਾ TWEET - ਚੇਨਈ ਸੁਪਰ ਕਿੰਗਜ਼
ਕਿੰਗਜ਼ ਇਲੈਵਨ ਪੰਜਾਬ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਤੋਂ 9 ਵਿਕਟਾਂ ਨਾਲ ਹਾਰ ਗਈ। ਜਿਸ ਤੋਂ ਬਾਅਦ ਪੰਜਾਬ ਦੀ ਪੂਰੀ ਟੀਮ ਸਮੇਤ ਮਾਲਿਕ ਪ੍ਰੀਤੀ ਜਿੰਟਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਸਵੀਰ
ਕਿੰਗਜ਼ ਇਲੈਵਨ ਪੰਜਾਬ ਦੀ ਆਈਪੀਐਲ ਵਿੱਚ ਸ਼ੁਰੂਆਤ ਚੰਗੀ ਨਹੀਂ ਹੋਈ ਸੀ ਅਤੇ ਉਨ੍ਹਾਂ ਨੂੰ ਪਹਿਲੇ ਸੱਤ ਮੈਚਾਂ ਵਿੱਚੋਂ 6 'ਚੋਂ ਹਾਰ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਸ ਤੋਂ ਬਾਅਦ ਕੇ ਐਲ ਰਾਹੁਲ ਦੀ ਕਪਤਾਨੀ ਵਾਲੇ ਕਿੰਗਜ਼ 11 ਪੰਜਾਬ ਨੇ ਵਾਪਸੀ ਕੀਤੀ ਅਤੇ ਲਗਾਤਾਰ ਪੰਜ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਪੰਜਾਬ ਦੇ ਇਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ ਇਹ ਮਹਿਸੂਸ ਕਰਵਾ ਦਿੱਤਾ ਕਿ ਪੰਜਾਬ ਦੀ ਟੀਮ ਪਲੇਆਫ ਲਈ ਕੁਆਲੀਫਾਈ ਕਰਨ ਦੀ ਯੋਗਤਾ ਰੱਖਦੀ ਹੈ। ਪਰ ਇਹ ਆਖਰੀ ਦੋ ਮੈਚ ਹਾਰਨ ਕਾਰਨ ਪੰਜਾਬ ਦੀ ਟੀਮ ਪਲੇਆਫ਼ ਤੋਂ ਬਾਹਰ ਹੋ ਗਈ ਹੈ।