ਅਬੂ ਧਾਬੀ: ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਮੈਚ ਕੋਲਕਾਤਾ ਦੀ ਟੀਮ ਨੇ ਸੁਪਰ ਓਵਰ 'ਚ ਜਿੱਤ ਲਿਆ ਹੈ। ਆਈਪੀਐਲ -13 ਦੇ 35ਵੇਂ ਮੈਚ 'ਚ ਕੋਲਕਾਤਾ ਨੇ ਹੈਦਰਾਬਾਦ ਅੱਗੇ 164 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ 163/6 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਸੁਪਰ ਓਵਰ ਵਿੱਚ 2 ਵਿਕਟਾਂ ਗੁਆ ਕੇ 2 ਦੌੜਾਂ ਹੀ ਬਣਾ ਸਕੇ। ਕੋਲਕਾਤਾ ਨੇ ਇਹ ਮੈਚ ਬਿਨ੍ਹਾਂ ਵਿਕਟ ਗਵਾਏ ਤਿੰਨ ਦੌੜਾਂ ਬਣਾ ਕੇ ਜਿੱਤ ਲਿਆ।
ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਦਿੱਤੇ ਗਏ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਸਨਰਾਈਜ਼ਰਸ ਹੈਦਰਾਬਾਦ ਨੇ ਚੰਗੀ ਸ਼ੁਰੂਆਤ ਕੀਤੀ। ਜਾਨੀ ਬੇਅਰਸਟੋ ਅਤੇ ਕੇਨ ਵਿਲੀਅਮਸਨ ਨੇ ਪਹਿਲੇ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਅਰਸਟੋ ਨੇ 36 ਦੌੜਾਂ ਅਤੇ ਕੇਨ ਨੇ 29 ਦੌੜਾਂ ਬਣਾਈਆਂ।