ਹੈਦਰਾਬਾਦ: ਆਈਪੀਐਲ -13 ਵਿੱਚ ਸੀਜ਼ਨ ਦਾ ਆਖ਼ਰੀ ਮੈਚ ਪਿੱਛਲੇ ਸਾਲ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਆਈਪੀਐਲ ਫਾਈਨਲ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਦੋਹਾਂ ਟੀਮਾਂ ਦੇ ਖਿਡਾਰੀਆਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਉਤਸਾਹ ਹੋ ਵੀ ਕਿਉਂ ਨਾ, ਗੱਲ ਤਾ ਫਾਈਨਲ ਮੈਚ ਦੀ ਹੈ। ਫਾਈਨਲ ਮੈਚ ਦੇ ਦੌਰਾਨ ਕੁਝ ਖਾਸ ਤੇ ਵਿਸ਼ੇਸ ਰਿਕਾਰਡ ਦੇਖਣ ਨੂੰ ਮਿਲ ਸਕਦੇ ਹਨ।
ਆਓ ਫਾਈਨਲ ਵਿੱਚ ਬਣਨ ਵਾਲੇ ਮਹੱਤਵਪੂਰਨ ਰਿਕਾਰਡਾਂ 'ਤੇ ਇੱਕ ਨਜ਼ਰ ਮਾਰੀਏ:
1 - ਦਿੱਲੀ ਦੀ ਟੀਮ ਦੇ ਮੁੱਖ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਹੁਣ ਤੱਕ ਟੀ -20 ਫਾਰਮੈਟ ਵਿੱਚ (248) ਵਿਕਟਾਂ ਲਈਆਂ ਹਨ। ਜੇ ਉਹ ਮੁੰਬਈ ਦੇ ਖਿਲਾਫ ਦੋ ਵਿਕਟਾਂ ਲੈਣ ਵਿੱਚ ਸਫਲ ਹੋ ਜਾਂਦੇ ਹਨ, ਤਾਂ ਪਿਯੂਸ਼ ਚਾਵਲਾ (257) ਅਤੇ ਅਮਿਤ ਮਿਸ਼ਰਾ (256) ਤੋਂ ਬਾਅਦ 250 ਵਿਕਟ ਦਾ ਅੰਕੜਾ ਛੁਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਜਾਣਗੇ।
2 - ਅੱਜ ਰੋਹਿਤ ਸ਼ਰਮਾ ਆਪਣਾ (200) ਵਾਂ ਆਈਪੀਐਲ ਮੈਚ ਖੇਡਣ ਜਾ ਰਹੇ ਹਨ। ਰੋਹਿਤ ਆਈਪੀਐਲ ਵਿੱਚ 200 ਮੈਚ ਖੇਡਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (204) ਨੇ ਇਹ ਉਪਲਬੰਧੀ ਹਾਸਲ ਕੀਤੀ ਹੈ।