ਦੁਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਐਡੀਸ਼ਨ ਦੇ ਅਗਲੇ ਮੈਚ ਵਿੱਚ ਅੱਜ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਸਨਰਾਈਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ ਨੇ ਆਪਣੇ ਆਖਰੀ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ ਸੀ ਅਤੇ ਹੁਣ ਉਨ੍ਹਾਂ ਦੀ ਕੋਸ਼ਿਸ਼ ਆਪਣੇ ਜਿੱਤ ਦੇ ਕ੍ਰਮ ਨੂੰ ਬਣਾਏ ਰੱਖਣ ਦੀ ਹੋਵੇਗੀ।
ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਦੀ ਟੀਮ ਲਗਾਤਾਰ ਚਾਰ ਮੈਚ ਹਾਰ ਗਈ ਹੈ। ਆਖਰੀ ਮੈਚ ਵਿੱਚ ਉਨ੍ਹਾਂ ਨੂੰ ਦਿੱਲੀ ਕੈਪਿਟਲਸ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਰਾਜਸਥਾਨ ਦੇ ਲਈ ਚੰਗੀ ਖਬ਼ਰ ਇਹ ਹੈ ਕਿ ਉਸ ਦੇ ਆਲਰਾਊਂਡਰ ਬੇਨ ਸਟੋਕਸ ਨੇ 6 ਦਿਨ ਦਾ ਇਕਾਂਤਵਾਸ ਪੂਰਾ ਕਰ ਚੁੱਕੇ ਹਨ।
ਰਾਜਸਥਾਨ ਦੀ ਟੀਮ ਨੇ 3 ਬਦਲਾਅ ਕੀਤੇ ਹਨ, ਜਦੋਂਕਿ ਹੈਦਰਾਬਾਦ ਨੇ ਇੱਕ ਕੀਤਾ ਹੈ। ਹੈਦਰਾਬਾਦ ਨੇ ਅਬਦੁਲ ਸਮਦ ਦੀ ਜਗ੍ਹਾ ਵਿਜੈ ਸ਼ੰਕਰ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ। ਉੱਥੇ ਰਾਜਸਥਾਨ ਦੀ ਟੀਮ 'ਚ ਸਟੋਕਸ, ਰਿਆਨ ਪਰਾਗ ਅਤੇ ਰਾਬਿਨ ਉਥੱਪਾ ਦੀ ਵਾਪਸੀ ਹੋਈ ਹੈ।
ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਨੇ ਆਪਣੀ ਸ਼ੁਰੂਆਤ ਲਗਾਤਾਰ 2 ਜਿੱਤਾਂ ਨਾਲ ਕੀਤੀ ਸੀ। ਉਸ ਨੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਕਿੰਗਜ਼ ਇਲੈਵਨ ਪੰਜਾਬ (ਕੇਐਕਸਆਈਪੀ) ਨੂੰ ਹਰਾਇਆ ਸੀ। ਪਰ ਇਸ ਦੇ ਬਾਅਦ ਤੋਂ ਹੀ ਸਟੀਵ ਸਮਿਥ ਦੀ ਕਪਤਾਨੀ ਵਾਲੀ ਟੀਮ ਇੱਕ ਨੇੜਲੇ ਜਿੱਤ ਲਈ ਤਰਸ ਰਹੀ ਹੈ।
ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ), ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਅਤੇ ਮੁੰਬਈ ਇੰਡੀਅਨਜ਼ (ਐਮਆਈ) ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।