ਦੁਬਈ: ਆਈਪੀਐਲ ਦੇ 13ਵੇਂ ਸੀਜ਼ਨ ਦਾ 19 ਵਾਂ ਮੈਚ ਸੋਮਵਾਰ ਯਾਨੀ ਕਿ ਅੱਜ ਰਾਇਲ ਚੈਲੇਂਜਰਸ਼ ਬੈਂਗਲੁਰੂ ਤੇ ਦਿੱਲੀ ਕੈਪੀਟਲ ਦੇ ਵਿਚਕਾਰ ਹੈ। ਇਹ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡਿਅਮ ਵਿੱਚ ਖੇਡਿਆ ਜਾਵੇਗਾ। ਬੈਂਗਲੂਰ ਨੇ ਪਿਛਲੇ ਮੈਚ ਵਿੱਚ ਰਾਜਸਥਾਨ ਨੂੰ ਹਰਾਇਆ ਕੇ ਜਿੱਤ ਹਾਸਲ ਕੀਤੀ ਸੀ ਤੇ ਦਿੱਲੀ ਨੇ ਪਿਛਲੇ ਮੈਚ ਵਿੱਚ ਬਹੁਤ ਹੀ ਤੂਫ਼ਾਨੀ ਬੱਲੇਬਾਜ਼ੀ ਨਾਲ ਮੈਚ ਜਿੱਤਿਆ ਸੀ ਤੇ ਦਿੱਲੀ ਨੇ ਇਹ ਮੈਚ ਹਾਈ ਸਕੋਰਿੰਗ ਨਾਲ ਕੋਲਕਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ।
ਆਈਪੀਐਲ 2020 ਦਾ 19ਵਾਂ ਮੈਚ ਦਿੱਲੀ ਕੈਪੀਟਲ -ਰਾਈਲ ਚੈਲੇਂਜਰਸ਼ ਵਿਚਕਾਰ
ਵਿਰਾਟ ਕੋਹਲੀ ਆਈਪੀਐਲ ਦੇ 13 ਸੀਜ਼ਨ ਵਿੱਚ ਦੌੜਾਂ ਦਾ ਸੰਘਰਸ਼ ਕਰ ਰਹੇ ਹਨ ਪਰ ਰਾਜਸਥਾਨ ਰਾਇਲ ਦੇ ਵਿਰੁੱਧ ਵਿਰਾਟ ਨੇ ਨਾ ਸਿਰਫ਼ ਲੈਅ ਵਿੱਚ ਵਾਪਸੀ ਕੀਤੀ ਸਗੋਂ ਉਨ੍ਹਾਂ ਨੇ ਆਪਣੀ ਟੀਮ ਰਾਈਲ ਚੈਲੇਂਜਰਸ਼ ਨੂੰ ਜਿੱਤਿਆ।
ਫ਼ੋਟੋ
ਦਿੱਲੀ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ। ਪਿਛਲੇ ਮੈਚ ਵਿੱਚ ਦਿੱਲੀ ਦੇ ਕਪਤਾਨ ਸ਼ੇਅਰਸ ਅਯਰ ਨੇ 38 ਗੇਂਦਾਂ ਉੱਤੇ 88 ਦੌੜਾਂ ਹਾਸਲ ਕੀਤੀਆਂ ਸੀ। ਦਿੱਲੀ ਟੀਮ ਨੇ ਪਿਛਲੇ ਮੈਚ ਵਿੱਚ 228 ਦੌੜਾਂ ਦਾ ਵਿਸ਼ਾਲ ਸਕੌਰ ਦਿੱਤਾ ਸੀ। ਜੋ ਕਿ ਇਸ ਵਾਰ ਦੇ ਆਈਪੀਐਲ ਦਾ ਸਭ ਤੋਂ ਵੱਡਾ ਸਕੌਰ ਹੈ।
ਬੈਂਗਲੂਰ ਦੀ ਗੇਂਦਬਾਜ਼ੀ ਕਾਫੀ ਮਜ਼ਬੂਤ ਹੈ। ਗੇਂਦਬਾਜ਼ੀ ਵਿੱਚ ਅਹਿਮ ਭੂਮਿਕਾ ਵਿੱਚ ਯੁਜਵੇਂਦਰ ਚਾਹਲ ਤੇ ਨਵਦੀਪ ਸੈਨੀ ਦਾ ਹੋਵੇਗਾ। ਆਈਪੀਐਲ ਦੇ ਸ਼ੁਰੂਆਤੀ 3 ਮੈਚਾਂ ਵਿੱਚ ਕੋਹਲੀ ਦਾ ਬੱਲਾ ਸ਼ਾਤ ਸੀ ਪਰ ਚੌਥੇ ਮੈਚ ਵਿੱਚ ਕੋਹਲੀ ਨੇ 72 ਦੌੜਾਂ ਨਾਲ ਪਾਰੀ ਖੇਡੀ ਸੀ।