ਸ਼ਾਰਜਾਹ: ਕਿੰਗਜ਼ ਇਲੈਵਨ ਪੰਜਾਬ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਐਡੀਸ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਹ ਪਹਿਲਾ ਮੈਚ ਵਿੱਚ ਹਾਰ ਗਿਆ ਸੀ ਪਰ ਦੂਜੇ ਮੈਚ ਵਿੱਚ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਹੁਣ ਤੀਜੇ ਮੈਚ ਵਿੱਚ ਉਨ੍ਹਾਂ ਨੂੰ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਕਰਨਾ ਪਏਗਾ, ਜੋ ਪਹਿਲੇ ਮੈਚ ਵਿੱਚ ਜਿੱਤ ਤੋਂ ਬਾਅਦ ਆਤਮ ਵਿਸ਼ਵਾਸ ਤੋਂ ਭਰੀ ਹੋਈ ਹੈ।
ਮਿਡਲ ਆਰਡਰ ਵਿੱਚ ਹੋ ਸਕਦੀ ਤਬਦੀਲੀ
ਦਿੱਲੀ ਅਤੇ ਪੰਜਾਬ ਦਾ ਮੈਚ ਸੁਪਰ ਓਵਰ ਵਿੱਚ ਚਲਾ ਗਿਆ ਸੀ ਅਤੇ ਦਿੱਲੀ ਜਿੱਤਣ ਵਿੱਚ ਸਫ਼ਲ ਰਹੀ ਸੀ। ਦੂਜੇ ਮੈਚ ਵਿੱਚ ਪੰਜਾਬ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਮਾਤ ਦਿੱਤੀ। ਇਸ ਮੈਚ ਵਿੱਚ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਟੀਮ ਨੂੰ 200 ਤੋਂ ਪਾਰ ਪਹੁੰਚਾਉਣ ਲਈ 132 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਇਸ ਤੋਂ ਬਾਅਦ ਗੇਂਦਬਾਜ਼ਾਂ ਨੇ ਚੈਲੇਂਜਰਜ਼ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਨੂੰ ਸਿਰਫ਼ 109 ਦੌੜਾਂ 'ਤੇ .ਢੇਰ ਕਰ ਦਿੱਤਾ।
ਬੈਂਗਲੁਰੂ ਖ਼ਿਲਾਫ਼ ਟੀਮ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਚੱਲੀ ਸੀ। ਟੀਮ ਪ੍ਰਬੰਧਨ ਨੂੰ ਇਹ ਵੀ ਉਮੀਦ ਹੋਵੇਗੀ ਕਿ ਰਾਜਸਥਾਨ ਖਿਲਾਫ਼ ਮੈਚ ਵਿੱਚ, ਇਹ ਟੀਮ ਉਸੇ ਤਰ੍ਹਾਂ ਦਾ ਸਾਂਝਾ ਪ੍ਰਦਰਸ਼ਨ ਕਰੇਗੀ ਜਿਸ ਤਰ੍ਹਾਂ ਉਨ੍ਹਾਂ ਨੇ ਬੰਗਲੌਰ ਖ਼ਿਲਾਫ਼ ਕੀਤਾ ਸੀ।
ਜੇ ਟੀਮ ਲਈ ਕੋਈ ਚਿੰਤਾ ਹੈ, ਤਾਂ ਉਹ ਹੈ ਨਿਕੋਲਸ ਪੂਰਨ ਅਤੇ ਗਲੈਨ ਮੈਕਸਵੈਲ ਦਾ ਮਿਡਲ ਆਰਡਰ ਵਿੱਚ ਨਾ ਚੱਲਣਾ।ਦੋਵੇਂ ਹੁਣ ਤੱਕ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਹਨ। ਅਜਿਹੀ ਵਿੱਚ ਤਬਦੀਲੀ ਦੀ ਸੰਭਾਵਨਾ ਹੈ ਜੋ ਟੀਮ ਪ੍ਰਬੰਧਨ ਕਰ ਸਕਦਾ ਹੈ। ਕਰੁਣ ਨਾਇਰ ਵੀ ਜ਼ਿਆਦਾ ਪ੍ਰਭਾਵ ਨਹੀਂ ਛੱਡ ਪਾਏ। ਪਹਿਲੇ ਮੈਚ ਵਿੱਚ ਉਹ ਜਲਦ ਹੀ ਆਊਟ ਹੋ ਗਏ ਸਨ। ਦੂਜੇ ਮੈਚ ਵਿੱਚ ਉਨ੍ਹਾਂ ਨੇ ਆਖਿਰ ਵਿੱਚ ਕੁਝ ਚੰਗੇ ਸ਼ਾਟ ਲਗਾ ਕੇ ਰਾਹੁਲ ਦਾ ਸਾਥ ਦਿੱਤਾ।
ਗੇਂਦਬਾਜ਼ੀ ਵਿੱਚ ਟੀਮ ਦਾ ਹੁਣ ਤੱਕ ਦਾ ਬਿਹਤਰ ਪ੍ਰਦਰਸ਼ਨ
ਹੁਣ ਤੱਕ ਦੋਵੇਂ ਮੈਚਾਂ ਵਿੱਚ ਪੰਜਾਬ ਦੀ ਗੇਂਦਬਾਜ਼ੀ ਚੰਗੀ ਰਹੀ ਹੈ। ਮੁਹੰਮਦ ਸ਼ਮੀ ਨੇ ਤੇਜ਼ ਗੇਂਦਬਾਜ਼ੀ ਵਿੱਚ ਟੀਮ ਦੀ ਚੰਗੀ ਅਗਵਾਈ ਕੀਤੀ ਹੈ।ਇੱਥੇ, ਸ਼ੈਲਡਨ ਕੋਟਰੇਲ ਨੇ ਦੋਵਾਂ ਮੈਚਾਂ ਵਿੱਚ ਉਨ੍ਹਾਂ ਦਾ ਵਧੀਆ ਸਮਰਥਨ ਕੀਤਾ।ਪਿਛਲੇ ਮੈਚ ਵਿੱਚ ਜਿੰਮੀ ਨੀਸ਼ਮ ਨੂੰ ਸਿਰਫ ਦੋ ਓਵਰ ਸੁੱਟਣ ਦਾ ਮੌਕਾ ਮਿਲਿਆ, ਪਰ ਉਸ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਸੀ।
ਸਪਿਨ ਵਿੱਚ ਰਵੀ ਬਿਸ਼ਨੋਈ ਟੀਮ ਦੇ ਨਵੇਂ ਸਿਤਾਰੇ ਬਣਦੇ ਦਿਖਾਈ ਦੇ ਰਹੇ ਹਨ।ਬੈਂਰਲੁਰੂ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਤਹਿਤ ਕੋਚ ਅਨਿਲ ਕੁੰਬਲੇ ਨੇ ਦੋ ਲੈੱਗ ਸਪਿਨਰਾਂ ਦੀ ਨੀਤੀ ਅਪਣਾਈ ਅਤੇ ਬਿਸ਼ਨੋਈ ਦੇ ਨਾਲ ਮੁਰੂਗਨ ਅਸ਼ਵਿਨ ਨੂੰ ਵੀ ਮੈਦਾਨ ਵਿੱਚ ਉਤਾਰਿਆ। ਉਨ੍ਹਾਂ ਦੀ ਰਣਨੀਤੀ ਨੇ ਕੰਮ ਕੀਤਾ। ਹੁਣ ਵੇਖਣਾ ਹੋਵੇਗਾ ਕਿ ਉਹ ਰਾਜਸਥਾਨ ਦੇ ਖਿਲਾਫ਼ ਇਸ ਨੂੰ ਕਾਇਮ ਰੱਖਦੇ ਹਨ ਜਾਂ ਬਦਲਾਅ ਕਰਦੇ ਹਨ।