ਦੁਬਈ: ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈਪੀਐਲ -13 ਦੇ ਪਲੇਆਫ ਵਿੱਚ ਜਗ੍ਹਾ ਨਹੀਂ ਬਣਾ ਪਾਈ ਹੋਵੇ, ਪਰ ਟੀਮ ਦੇ ਕਪਤਾਨ ਲੋਕੇਸ਼ ਰਾਹੁਲ ਨੇ ਨਿਸ਼ਚਤ ਤੌਰ 'ਤੇ ਇਸ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਆਪਣਾ ਪ੍ਰਭਾਵ ਬਣਾਇਆ ਹੈ। ਇਸੇ ਲਈ ਉਹ ਓਰੇਂਜ ਕੈਪ ਨੂੰ ਆਪਣੇ ਨਾਂਅ ਕਰਨ ਵਿੱਚ ਸਫਲ ਰਹੇ। ਓਰੇਂਜ ਕੈਪ ਆਈਪੀਐਲ ਵਿੱਚ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜੋ ਲੀਗ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਂਦਾ ਹੈ। ਰਾਹੁਲ ਨੇ 14 ਮੈਚਾਂ ਵਿੱਚ 670 ਦੌੜਾਂ ਬਣਾਈਆਂ ਅਤੇ ਓਰੇਂਜ ਕੈਪ ਆਪਣੇ ਨਾਂਅ ਕੀਤੀ।
IPL 2020: ਅਰੇਂਜ ਕੈਪ ਉੱਤੇ ਰਾਹੁਲ ਤੇ ਪਰਪਲ ਕੈਪ 'ਤੇ ਰਾਬੜਾ ਨੇ ਜਮਾਇਆ ਕਬਜ਼ਾ - Orange Cap
ਕੇਐਲ ਰਾਹੁਲ ਆਈਪੀਐਲ -13 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਅਤੇ ਉਨ੍ਹਾਂ ਨੇ 14 ਮੈਚਾਂ ਵਿੱਚ 55.83 ਦੀ ਔਸਤ ਨਾਲ 670 ਦੌੜਾਂ ਬਣਾਈਆਂ, ਜਦੋਂਕਿ ਕਗਿਸੋ ਰਬਾੜਾ ਦੇ ਖਾਤੇ ਸਭ ਤੋਂ ਵੱਧ 30 ਵਿਕਟਾਂ ਆਈਆਂ।
ਉਸ ਤੋਂ ਬਾਅਦ, ਦਿੱਲੀ ਕੈਪਿਟਲਜ਼ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੂਜੇ ਸਥਾਨ 'ਤੇ ਹਨ। ਧਵਨ ਨੇ 17 ਮੈਚਾਂ ਵਿੱਚ 618 ਦੌੜਾਂ ਬਣਾਈਆਂ ਹਨ। ਐਲੀਮੀਨੇਟਰ ਵਿੱਚ ਬਾਹਰ ਹੋਣ ਵਾਲੀ 2016 ਵਿਜੇਤਾ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਤੀਜੇ ਸਥਾਨ ਉੱਤੇ ਹਨ। ਉਨ੍ਹਾਂ 13 ਵੇਂ ਸੀਜ਼ਨ ਵਿੱਚ 16 ਮੈਚਾਂ 'ਚ 548 ਦੌੜਾਂ ਬਣਾਈਆਂ ਹਨ।
ਇਸ ਦੇ ਨਾਲ ਹੀ, ਜੇ ਅਸੀਂ ਪਰਪਲ ਕੈਪ ਦੀ ਗੱਲ ਕਰੀਏ, ਤਾਂ ਦਿੱਲੀ ਕੈਪਿਟਲਜ਼ ਦੇ ਤੇਜ਼ ਗੇਂਦਬਾਜ਼ ਕਾਗੀਸੋ ਬਾਜੀ ਮਾਰਨ ਵਿੱਚ ਸਫਲ ਰਹੇ। ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਰਾਬੜਾ ਨੇ ਫਾਈਨਲ ਮੈਚ ਤੋਂ ਪਹਿਲਾਂ 16 ਮੈਚਾਂ ਵਿੱਚ 29 ਵਿਕਟਾਂ ਹਾਸਲ ਕੀਤੀਆਂ ਸਨ। ਫਾਈਨਲ ਤੋਂ ਬਾਅਦ ਉਸ ਕੋਲ ਹੁਣ 17 ਮੈਚਾਂ ਵਿੱਚੋਂ 30 ਵਿਕਟਾਂ ਹੋ ਗਈਆਂ ਅਤੇ ਇਸ ਲਈ ਉਸਨੇ ਪਰਪਲ ਕੈਪ ਆਪਣੇ ਨਾਂਅ ਕੀਤੀ ਹੈ।