ਪੰਜਾਬ

punjab

ETV Bharat / sports

IPL 2020: ਹੈਦਰਾਬਾਦ ਦੇ ਖਿਲਾਫ ਜਿੱਤ ਹਾਸਲ ਕਰਨ ਮਗਰੋਂ ਖੁਸ਼ ਹੋਏ ਰਾਹੁਲ, ਜਾਣੋ ਕਿਸ ਨੂੰ ਦਿੱਤਾ ਜਿੱਤ ਦਾ ਸਿਹਰਾ - ਕਪਤਾਨ ਕੇ.ਐਲ. ਰਾਹੁਲ

ਹੈਦਰਾਬਾਦ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਾਹੁਲ ਨੇ ਕਿਹਾ, "ਅਸੀਂ ਇਸ ਦੇ ਆਦੀ ਹੋ ਰਹੇ ਹਾਂ।" ਜਿੱਤ ਇੱਕ ਆਦਤ ਹੈ ਜੋ ਕਿ ਪਹਿਲੇ ਹਾਫ ਦੌਰਾਨ ਸਾਡੇ ਹਿੱਸੇ 'ਚ ਨਹੀਂ ਸੀ।

ਜਿੱਤ ਹਾਸਲ ਕਰਨ ਮਗਰੋਂ ਖੁਸ਼ ਹੋਏ ਰਾਹੁਲ
ਜਿੱਤ ਹਾਸਲ ਕਰਨ ਮਗਰੋਂ ਖੁਸ਼ ਹੋਏ ਰਾਹੁਲ

By

Published : Oct 25, 2020, 1:28 PM IST

ਦੁਬਈ: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ, ਜਿਨ੍ਹਾਂ ਨੇ ਮੌਜੂਦਾ ਆਈਪੀਐਲ 2020 ਸੀਜ਼ਨ ਵਿੱਚ ਸ਼ੁਰੂਆਤ ਤੋਂ ਬਾਅਦ ਲਗਾਤਾਰ ਚਾਰ ਵਾਰ ਜਿੱਤ ਦਰਜ ਕੀਤੀਆਂ, ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਜਿੱਤਣ ਦੀ ਆਦਤ ਪੈ ਰਹੀ ਹੈ ਜੋ ਟੂਰਨਾਮੈਂਟ ਦੇ ਪਹਿਲੇ ਪੜਾਅ 'ਚ ਨਹੀਂ ਸੀ।

ਕਿੰਗਜ਼ ਇਲੈਵਨ ਪੰਜਾਬ

ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਜ਼ ਬੈਂਗਲੌਰ ਤੋਂ ਬਾਅਦ ਪੰਜਾਬ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 126 ਦੌੜਾਂ ਦੇ ਬਾਵਜੂਦ ਸ਼ਨੀਵਾਰ ਨੂੰ 12 ਦੌੜਾਂ ਨਾਲ ਹਰਾਇਆ।

ਹੈਦਰਾਬਾਦ ਖਿਲਾਫ ਜਿੱਤ ਤੋਂ ਬਾਅਦ ਪੰਜਾਬ ਦੇ ਖਿਡਾਰੀ

ਹੈਦਰਾਬਾਦ ਖਿਲਾਫ ਜਿੱਤ ਹਾਸਲ ਕਰਨ ਤੋਂ ਬਾਅਦ ਪੰਜਾਬ ਦੇ ਕਪਤਾਨ ਰਾਹੁਲ ਨੇ ਕਿਹਾ, "ਅਸੀਂ ਇਸ ਦੇ ਆਦੀ ਹੋ ਰਹੇ ਹਾਂ।" ਜਿੱਤ ਇੱਕ ਆਦਤ ਹੈ ਜੋ ਕਿ ਪਹਿਲੇ ਹਾਫ ਦੌਰਾਨ ਸਾਡੇ ਹਿੱਸੇ 'ਚ ਨਹੀਂ ਸੀ। ਮੈਂ ਨਿਸ਼ਬਦ ਹਾਂ ਕਿ ਘੱਟ ਸਕੋਰ ਵਾਲੇ ਮੈਚ ਵਿੱਚ 10 ਤੋਂ 15 ਦੌੜਾਂ ਦੀ ਮਹੱਤਤਾ ਵੀ ਅਹਿਮ ਹੋ ਜਾਂਦੀ ਹੈ। ਸਾਰਿਆਂ ਨੇ ਇਸ ਜਿੱਤ 'ਚ ਯੋਗਦਾਨ ਪਾਇਆ ਹੈ। ਖਿਡਾਰੀ ਹੀ ਨਹੀਂ, ਬਲਕਿ ਸਹਿਯੋਗੀ ਸਟਾਫ ਵੀ।"

ਪੰਜਾਬ VS ਹੈਦਰਾਬਾਦ

ਉਨ੍ਹਾਂ ਕਿਹਾ, “ਦੋ ਮਹੀਨਿਆਂ ਵਿੱਚ ਬਹੁਤ ਕੁੱਝ ਨਹੀਂ ਬਦਲਿਆ ਜਾ ਸਕਦਾ ਪਰ ਸਟਾਫ ਨੇ ਸਖ਼ਤ ਮਿਹਨਤ ਕੀਤੀ। ਅਸੀਂ ਘਬਰਾਉਂਦੇ ਨਹੀਂ ਭਾਵੇਂ ਅਸੀਂ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹਾਂ। ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਜਿੱਤ ਵਿੱਚ ਵਾਪਸੀ ਲਈ ਖੁਸ਼ ਹਾਂ।

ਦੱਸ ਦਈਏ ਕਿ ਹੈਦਰਾਬਾਦ ਦੇ ਸਾਹਮਣੇ ਪੰਜਾਬ ਨੇ ਮਹਿਜ਼ 127 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ ਵਿੱਚ ਵਾਰਨਰ ਐਂਡ ਕੰਪਨੀ 114 ਦੌੜਾਂ ਹੀ ਬਣਾ ਸਕੀ ਅਤੇ ਉਹ 12 ਦੌੜਾਂ ਨਾਲ ਮੈਚ ਹਾਰ ਗਏ।ਇਸ ਜਿੱਤ ਨਾਲ ਪੰਜਾਬ 10 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਕਿੰਗਜ਼ ਇਲੈਵਨ ਪੰਜਾਬ ਟੂਰਨਾਮੈਂਟ ਵਿੱਚ ਆਪਣਾ 12 ਵਾਂ ਮੈਚ 26 ਅਕਤੂਬਰ ਨੂੰ ਸ਼ਾਰਜਾਹ ਮੈਦਾਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ ਖੇਡੇਗਾ।

ABOUT THE AUTHOR

...view details