ਦੁਬਈ: ਕਪਤਾਨ ਇਯੋਨ ਮੋਰਗਨ ਦੀ ਤਾਬੜਤੋੜ ਪਾਰੀ ਤੇ ਪੈਟ ਕਮਿਸ ਦੀ ਤੁਫਾਨੀ ਗੇਂਦਬਾਜ਼ੀ ਨੇ ਕੋਲਕਾਤਾ ਨਾਇਟ ਰਾਇਡਰਜ਼ ਨੂੰ ਰਾਜਸਥਾਨ ਨੂੰ ਕਰੋ ਜਾਂ ਮਰੋ ਦੇ ਇੱਕ ਤਰਫ਼ਾ ਮੁਕਾਬਲੇ 'ਚ 60 ਦੌੜਾਂ ਤੋਂ ਮਾਤ ਦਿੱਤੀ। ਕੋਲਕਾਤਾ ਨੇ ਵਿਰੋਧੀ ਟੀਮ ਰਾਜਸਥਾਨ ਨੂੰ ਹਰਾ ਕੇ ਟੂਰਨਾਮੇਂਟ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਕੋਲਕਾਤਾ ਦੇ 192 ਦੌੜਾਂ ਦੇ ਟੀਚੇ ਦਾ ਪੀਛਾ ਕਰਦੇ ਹੋਏ ਰਾਇਲਜ਼ ਦੀ ਟੀਮ 131 ਦੌੜਾਂ ਹੀ ਬਣਾ ਸੱਕੀ।
ਕੋਲਕਾਤਾ ਨਾਇਟ ਰਾਇਡਰਜ਼ ਟੀਮ ਦਾ ਸਾਨਦਾਰ ਪ੍ਰਦਰਸ਼ਨ
ਨਾਇਟ ਰਾਇਡਰਜ਼ ਦੇ ਕਪਤਾਨ ਮੋਰਗਨ ਨੇ 35 ਗੇਂਦਾ 'ਚ 6 ਛੱਕੇ ਤੇ 5 ਚੌਕੇ ਦੀ ਮਦਦ ਨਾਲ ਨਾਬਾਦ 68 ਦੌੜਾਂ ਦੀ ਪਾਰੀ ਖੇਡੀ, ਜਿਸ ਮਦਦ ਨਾਲ ਟੀਮ 7 ਵਿਕੇਟ 'ਤੇ ਨੁਕਸਾਨ 'ਤੇ 192 ਦੌੜਾਂ ਦਾ ਟੀਚਾ ਦਿੱਤਾ। ਰਾਹੁਲ ਤ੍ਰਿਪਾਠੀ ਅਤੇ ਸ਼ੁਭਮਨ ਗਿੱਲ ਨੇ ਵੀ ਪਹਿਲੇ ਓਵਰ 'ਚ ਝਟਕਾ ਲੱਗਣ ਤੋਂ ਬਾਅਦ ਦੂਸਰੇ ਵਿਕੇਟ 72 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਮੰਚ ਮੁੱਹਇਆ ਕਰਵਾਇਆ। ਨਾਇਟ ਰਾਇਡਰਜ਼ ਦੇ ਬੱਲ਼ੇਬਾਜ਼ਾਂ ਨੇ ਅਖ਼ੀਰ 'ਚ ਤਾਬੜਤੋੜ ਬੱਲੇਬਾਜ਼ੀ ਕੀਤੀ ਜਿਸ ਨਾਲ ਉਹ 91 ਦੌੜਾਂ ਜੋੜਨ 'ਚ ਸਫ਼ਲ ਰਹੇ।