ਦੁਬਈ:ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਦੇ ਪਹਿਲੇ ਮੈਚ ਨੂੰ ਛੱਡ ਕੇ ਤਿੰਨ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਲਈ ਕੁੱਝ ਵੀ ਸਹੀ ਨਹੀਂ ਰਿਹਾ ਹੈ। ਉਸ ਨੂੰ ਲਗਾਤਾਰ ਤਿੰਨ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 2014 ਦੇ ਬਾਅਦ ਤੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਕ੍ਰਿਸ਼ਮਈ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ। ਲੀਗ ਦੇ ਅਗਲੇ ਮੈਚ ਵਿੱਚ ਹੁਣ ਉਨ੍ਹਾਂ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨਾਲ ਸਾਹਮਣਾ ਕਰਨਾ ਹੈ।
ਚੇਨਈ ਨੂੰ ਤਿੰਨਾਂ ਵਿਭਾਗਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ
ਬੱਲੇਬਾਜ਼ੀ ਤੋਂ ਲੈ ਕੇ ਫੀਲਡਿੰਗ, ਗੇਂਦਬਾਜ਼ੀ ਹਰ ਚੀਜ਼ ਵਿੱਚ ਚੇਨਈ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਬੱਲੇਬਾਜ਼ੀ ਵਿੱਚ ਸਿਰਫ ਡੂ ਪਲੇਸਿਸ ਚੱਲੇ ਹਨ ਪਰ ਉਹ ਪਿਛਲੇ ਮੈਚ ਵਿੱਚ ਸਨਰਾਈਜ਼ ਹੈਦਰਾਬਾਦ ਦੇ ਖਿਲਾਫ਼ ਉਹ ਵੀ ਅਸਫ਼ਲ ਰਹੇ।
IPL-13: ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਅੱਜ ਰਵਿੰਦਰ ਜਡੇਜਾ ਅਤੇ ਮਹਿੰਦਰ ਸਿੰਘ ਧੋਨੀ ਨੇ ਹੱਥ ਜਰੂਰ ਖੋਲੇ ਸੀ। ਜਡੇਜਾ ਨੇ ਆਈਪੀਐਲ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਵੀ ਲਗਾਇਆ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਧੋਨੀ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਸੀ ਅਤੇ ਆਖਰੀ ਓਵਰ ਵਿੱਚ ਉਨ੍ਹਾਂ ਦੇ ਮੁੰਹ 'ਤੇ ਥਕਾਵਟ ਵੀ ਦੇਖੀ ਜਾ ਸਕਦੀ ਸੀ। ਧੋਨੀ ਇਸ ਮੈਚ ਵਿੱਚ ਉਪਰ ਬੱਲੇਬਾਜ਼ੀ ਕਰਨ ਆਏ ਸੀ ਅਤੇ ਜੇਕਰ ਉਹ ਇਹ ਕਰਦੇ ਹਨ ਤਾਂ ਆਉਣ ਵਾਲੇ ਮੈਚ ਵਿੱਚ ਚੇਨਈ ਦੇ ਲਈ ਇਹ ਚੰਗਾ ਰਹੇਗਾ।
IPL-13: ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਅੱਜ