ਪੰਜਾਬ

punjab

ETV Bharat / sports

ਆਈਪੀਐਲ 2020: ਦਿੱਲੀ ਨੇ ਚੇਨੱਈ ਨੂੰ 44 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜਾ ਮੈਚ ਜਿੱਤਿਆ - ਚੇਨੱਈ

ਦਿੱਲੀ ਕੈਪੀਟਲਜ਼ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 7ਵੇਂ ਮੈਚ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ।

ਦਿੱਲੀ ਨੇ ਚੇਨੱਈ ਨੂੰ 44 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜਾ ਮੈਚ ਜਿੱਤਿਆ
ਦਿੱਲੀ ਨੇ ਚੇਨੱਈ ਨੂੰ 44 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜਾ ਮੈਚ ਜਿੱਤਿਆ

By

Published : Sep 26, 2020, 2:02 AM IST

Updated : Sep 26, 2020, 6:29 AM IST

ਦੁਬਈ: ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 175 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਚੇਨੱਈ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 131 ਦੌੜਾਂ ਹੀ ਬਣਾ ਸਕੀ।

ਚੇਨੱਈ ਲਈ ਫਾਫ ਡੂ ਪਲੇਸਿਸ ਨੇ 35 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਅਖ਼ੀਰ ਵਿੱਚ ਮਹਿੰਦਰ ਸਿੰਘ ਨੇ ਨੇ 12 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਦਿੱਲੀ ਲਈ ਪ੍ਰਿਥਵੀ ਸ਼ਾਅ ਨੇ 43 ਗੇਂਦਾਂ 'ਤੇ 9 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ ਨੇ 35 ਦੌੜਾਂ ਬਣਾਈਆਂ। ਰਿਸ਼ਬ ਪੰਤ ਨੇ ਨਾਬਾਦ 37 ਦੌੜਾਂ ਦਾ ਯੋਗਦਾਨ ਪਾਇਆ।

ਚੇਨੱਈ ਲਈ ਪੀਯੂਸ਼ ਚਾਵਲਾ ਨੇ ਦੋ ਵਿਕਟਾਂ ਲਈਆਂ। ਸੈਮ ਕਰਨ ਨੂੰ ਇੱਕ ਸਫ਼ਲਤਾ ਮਿਲੀ। ਦਿੱਲੀ ਦੀ ਇਹ ਦੋ ਮੈਚਾਂ ਵਿੱਚ ਦੂਜੀ ਜਿੱਤ ਹੈ, ਜਦਕਿ ਚੇਨੱਈ ਨੂੰ ਤਿੰਨ ਮੈਚਾਂ ਵਿੱਚ ਦੂਜੀ ਹਾਰ ਮਿਲੀ ਹੈ।

Last Updated : Sep 26, 2020, 6:29 AM IST

ABOUT THE AUTHOR

...view details