ਪੰਜਾਬ

punjab

ETV Bharat / sports

ਆਈਪੀਐਲ 2020: ਰਾਜਸਥਾਨ-ਦਿੱਲੀ ਵਿੱਚ ਵੱਡੇ ਸਕੋਰ ਦੀ ਉਮੀਦ - ਰਾਜਸਥਾਨ ਰਾਈਲਜ਼

ਆਈਪੀਐਲ 2020 ਦੇ 13ਵੇਂ ਸੀਜ਼ਨ ਦਾ 23ਵਾਂ ਮੈਚ ਅੱਜ ਦਿੱਲੀ ਕੈਪੀਟਲ ਤੇ ਰਾਜਸਥਾਨ ਰਾਈਲਜ਼ ਵਿਚਕਾਰ ਹੈ। ਇਹ ਮੈਚ ਦੁਬਈ ਦੇ ਸ਼ਾਰਜਾਹ ਸਟੇਡਿਅਮ ਵਿੱਚ ਖੇਡਿਆ ਜਾਵੇਗਾ।

ਫ਼ੋਟੋ
ਫ਼ੋਟੋ

By

Published : Oct 9, 2020, 4:23 PM IST

ਦੁਬਈ: ਆਈਪੀਐਲ 2020 ਦੇ 13ਵੇਂ ਸੀਜ਼ਨ ਦਾ ਸ਼ੁੱਕਰਵਾਰ ਯਾਨੀ ਕਿ ਅੱਜ 23ਵਾਂ ਮੈਚ ਹੈ। ਜੋ ਕਿ ਦੁਬਈ ਦੇ ਸ਼ਾਰਜਾਹ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ 23ਵਾਂ ਮੈਚ ਦਿੱਲੀ ਕੈਪੀਟਲ ਤੇ ਰਾਜਸਥਾਨ ਰਾਈਲਜ਼ ਦੇ ਵਿਚਕਾਰ ਹੈ। ਦੱਸ ਦੇਈਏ ਕਿ ਦਿੱਲੀ ਕੈਪੀਟਲ ਦੀ ਟੀਮ ਇਸ ਵਾਰ ਪੂਰੀ ਫਾਰਮ ਵਿੱਚ ਹੈ ਤੇ ਰਾਜਸਥਾਨ ਦੇ ਲਈ ਦਿੱਲੀ ਕੈਪੀਟਲ ਨਾਲ ਲੜਨਾ ਇੱਕ ਵੱਡੀ ਤੇ ਮੁਸ਼ਕਿਲ ਭਰੀ ਚੁਣੌਤੀ ਹੈ।

ਫ਼ੋਟੋ

ਦਿੱਲੀ ਕੈਪੀਟਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਹਰ ਵਿਭਾਗ ਵਿੱਚ ਬਹੁਤ ਹੀ ਲਾਜਵਾਬ ਪ੍ਰਦਰਸ਼ਨ ਕਰ ਰਹੀ ਹੈ। ਉਸ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਨੇਂ ਹੀ ਬਹੁਤ ਹੀ ਵਧਿਆ ਹੈ। ਦਿੱਲੀ ਦੀ ਇਸ ਵਾਰ ਬਹੁਤ ਹੀ ਵਧੀਆ ਗੱਲ ਹੈ ਕਿ ਉਹ ਇਸ ਸੀਜ਼ਨ ਵਿੱਚ ਕੁਝ ਖਿਡਾਰੀਆਂ ਦੇ ਦਮ ਉੱਤੇ ਨਹੀਂ ਖੇਡ ਰਹੀ ਉਹ ਸਯੁੰਕਤ ਪ੍ਰਦਰਸ਼ਨ ਕਰ ਰਹੀ ਹੈ।

ਫ਼ੋਟੋ

ਰਾਜਸਥਾਨ ਦੇ ਲਈ ਇਹ ਬਹੁਤ ਹੀ ਵਧੀਆ ਗੱਲ ਹੈ ਕਿ ਜੋਸ ਬਟਲਰ ਦੀ ਫਾਰਮ ਵਿੱਚ ਵਾਪਸੀ ਹੈ। ਜਿਨ੍ਹਾਂ ਨੇ ਪਿਛਲੇ ਮੈਚ ਵਿੱਚ 44 ਗੇਂਦਾਂ ਵਿੱਚ 70 ਦੌੜਾਂ ਬਣਾਈਆਂ।

ਫ਼ੋਟੋ

ਜ਼ਿਕਰਯੋਗ ਹੈ ਕਿ ਦਿੱਲੀ 8 ਅੰਕਾਂ ਨਾਲ 2 ਨੰਬਰ ਉੱਤੇ ਪਹੁੰਚ ਗਈ ਹੈ। ਦਿੱਲੀ ਹੁਣ ਤੱਕ 5 ਮੈਚ ਖੇਡ ਚੁੱਕੀ ਹੈ ਜਿਸ ਵਿੱਚੋਂ 4 ਮੈਚ ਜਿੱਤ ਚੁੱਕੀ ਹੈ ਤੇ 1 ਮੈਚ ਹਾਰ ਚੁੱਕੀ ਹੈ। ਉਥੇ ਹੀ ਰਾਜਸਥਾਨ 4 ਅੰਕਾਂ ਨਾਲ 7ਵੇਂ ਨੰਬਰ ਉੱਤੇ ਹੈ। ਰਾਜਸਥਾਨ ਹੁਣ ਤੱਕ 5 ਮੈਚ ਖੇਡ ਚੁੱਕਿਆ ਹੈ ਜਿਸ ਵਿੱਚੋਂ 2 ਮੈਚ ਜਿੱਤੇ ਹਨ ਤੇ 3 ਮੈਚ ਹਾਰੀ ਹੈ।

ABOUT THE AUTHOR

...view details