ਦੁਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿੱਚ, ਪਹਿਲੇ ਸਥਾਨ 'ਤੇ ਰਹਿਣ ਵਾਲੀ ਮੁੰਬਈ ਇੰਡੀਅਨਜ਼ ਅਤੇ ਆਖਰੀ ਸਥਾਨ 'ਤੇ ਰਹਿਣ ਵਾਲੀ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਦੂਜਾ ਮੈਚ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਹੋਵੇਗਾ।
IPL-13: ਮੁੰਬਈ ਦੇ ਖਿਲਾਫ਼ ਆਪਣੇ ਸਹੀ ਸੁਮੇਲ ਦੀ ਤਲਾਸ਼ 'ਚ ਹੋਵੇਗੀ ਪੰਜਾਬ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿੱਚ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨਾਲ ਹੋਵੇਗਾ।
ਕੀ ਰਾਹੁਲ ਨੂੰ ਮਿਲੇਗੀ ਉਨ੍ਹਾਂ ਦੀ ਪਰਫ਼ੈਕਟ ਇਲੈਵਨ
ਕਿੰਗਜ਼ ਇਲੈਵਨ ਪੰਜਾਬ ਦੇ ਲਈ ਹਾਲਾਤ ਬਹੁਤ ਮਾੜੇ ਹਨ। ਟੀਮ ਨੇ 8 ਵਿੱਚੋਂ ਸਿਰਫ 2 ਮੈਚ ਜਿੱਤੇ ਹਨ, ਪਰ ਇੱਕ ਚੰਗੀ ਗੱਲ ਇਹ ਹੈ ਕਿ ਉਹ ਆਪਣਾ ਪਿੱਛਲਾ ਮੈਚ ਜਿੱਤ ਕੇ ਇਸ ਮੈਚ ਵਿੱਚ ਆ ਰਹੀ ਹੈ ਜਿਸ ਨਾਲ ਉਸਦਾ ਵਿਸ਼ਵਾਸ ਵਧੇਗਾ। ਪੰਜਾਬ ਲਈ ਇੱਕ ਹੋਰ ਚੰਗੀ ਗੱਲ ਇਹ ਹੈ ਕਿ ਕ੍ਰਿਸ ਗੇਲ ਵਾਪਸ ਆ ਗਏ ਹਨ ਅਤੇ ਫਾਰਮ ਵਿੱਚ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਖਿਲਾਫ਼ ਟੀਮ ਉਨ੍ਹਾਂ ਨੂੰ 53 ਦੌੜਾਂ ਦੀ ਪਾਰੀ ਵਿੱਚ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਤਿੰਨ ਬੱਲੇਬਾਜ਼ ਕਪਤਾਨ ਲੋਕੇਸ਼ ਰਾਹੁਲ, ਸਾਥੀ ਮਯੰਕ ਅਗਰਵਾਲ ਅਤੇ ਗੇਲ ਫਾਰਮ ਵਿੱਚ ਹਨ।