ਸ਼ਰਜਾਹ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਲੱਗਦਾ ਹੈ ਕਿ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਉਪਰਲੀ ਕਤਾਰ ਵਿੱਚ ਬੱਲੇਬਾਜ਼ੀ ਕਰਨੀ ਚਾਹੀਦੀ ਸੀ।
ਰਾਜਸਥਾਨ ਨੇ ਮੰਗਲਵਾਰ ਨੂੰ ਖੇਡੇ ਗਏ ਮੈਚ ਵਿੱਚ ਚੇਨਈ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਉੱਤੇ 216 ਦੌੜਾਂ ਬਣਾਈਆਂ। ਚੇਨਈ 20 ਓਵਰਾਂ ਵਿੱਚ 200 ਦੌੜਾਂ 'ਤੇ ਢੇਰ ਹੋ ਗਈ।
ਇੱਕ ਮੀਡੀਆ ਹਾਊਸ ਨੇ ਗੰਭੀਰ ਦੇ ਹਵਾਲੇ ਨਾਲ ਲਿਖਿਆ, 'ਇਮਾਨਦਾਰੀ ਨਾਲ ਕਿਹਾਂ ਤਾਂ ਮੈਂ ਹੈਰਾਨ ਰਹਿ ਗਿਆ ਸੀ। ਧੋਨੀ 7ਵੇਂ ਨੰਬਰ 'ਤੇ? ਅਤੇ ਗਾਇਕਵਾੜ ਨੂੰ ਉਨ੍ਹਾਂ ਤੋਂ ਪਹਿਲਾਂ ਭੇਜਿਆ ਜਾ ਰਿਹਾ ਹੈ, ਸੈਮ ਕਰਨ ਨੂੰ ਉਸ ਤੋਂ ਅੱਗੇ ਭੇਜਿਆ ਜਾ ਰਿਹਾ ਹੈ। ਮੈਂ ਇਹ ਸਮਝ ਨਹੀਂ ਆਇਆ। ਤੁਹਾਨੂੰ ਤਾਂ ਟੀਮ ਦੀ ਅਗਵਾਈ ਕਰਨੀ ਚਾਹੀਦੀ ਹੈ। ਇਹ ਉਹ ਨਹੀਂ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਅੱਗੇ ਰਹਿ ਕੇ ਟੀਮ ਦੀ ਅਗਵਾਈ ਕਰ ਰਿਹਾ ਹੈ। ਨੰਬਰ 7 ਉੱਤੇ ਖੇਡਣਾ 217 ਦੌੜਾਂ ਦਾ ਪਿੱਛਾ ਕਰਦੇ ਹੋਏ? ਮੈਚ ਖ਼ਤਮ ਹੋ ਗਿਆ ਸੀ। ਫਾਫ ਡੂ ਪਲੇਸੀ ਸ਼ਾਇਦ ਇਕੱਲੇ ਲੜ ਰਿਹਾ ਸੀ।'
ਡੂ ਪਲੇਸੀ ਅਤੇ ਧੋਨੀ ਨੇ ਅੰਤ ਵਿੱਚ ਕੋਸ਼ਿਸ਼ ਕੀਤੀ, ਪਰ ਟੀਮ ਜਿੱਤ ਨਹੀਂ ਸਕੀ। ਗੰਭੀਰ ਨੇ ਕਿਹਾ 'ਹਾਂ, ਤੁਸੀਂ ਉਨ੍ਹਾਂ ਤਿੰਨ ਛੱਕਿਆਂ ਬਾਰੇ ਗੱਲ ਕਰ ਸਕਦੇ ਹੋ ਜੋ ਧੋਨੀ ਨੇ ਆਖਰੀ ਓਵਰ ਵਿੱਚ ਮਾਰਿਆ ਸੀ, ਪਰ ਇਮਾਨਦਾਰੀ ਨਾਲ ਇਸ ਦਾ ਕੋਈ ਮਤਲਬ ਨਹੀਂ ਹੋਇਆ। ਇਹ ਉਸਦੀਆਂ ਸਿਰਫ਼ ਦੌੜਾਂ ਸਨ। ਜੇਕਰ ਕੋਈ ਹੋਰ ਕਪਤਾਨ ਅਜਿਹਾ ਕਰਦਾ, ਨੰਬਰ 7 ਉੱਤੇ ਆ ਕੇ ਬੱਲੇਬਾਜ਼ੀ ਕਰਦਾ ਤਾਂ ਉਸ ਦੀ ਕਾਫ਼ੀ ਆਲੋਚਨਾ ਹੁੰਦੀ।
ਗੰਭੀਰ ਨੇ ਕਿਹਾ, 'ਉਹ ਧੋਨੀ ਹੈ। ਸ਼ਾਇਦ ਇਸੇ ਲਈ ਲੋਕ ਉਸ ਬਾਰੇ ਗੱਲ ਨਹੀਂ ਕਰ ਰਹੇ। ਜਦੋਂ ਤੁਹਾਡੇ ਕੋਲ ਸੁਰੇਸ਼ ਰੈਨਾ ਨਹੀਂ ਹੈ, ਤਾਂ ਤੁਸੀਂ ਸੈਮ ਕਰਨ ਨੂੰ ਬਿਹਤਰ ਦੱਸਣਾ ਚਾਹੁੰਦੇ ਹੋ। ਤੁਸੀਂ ਇਹ ਦੱਸਣਾ ਚਾਹੁੰਦੇ ਹੋ, ਮੁਰਲੀ ਵਿਜੇ, ਰਿਤੂਰਾਜ ਗਾਇਕਵਾੜ, ਕਰਨ, ਕੇਦਾਰ ਜਾਧਵ, ਫਾਫ ਡੂ ਪਲੇਸੀ ਤੁਹਾਡੇ ਨਾਲੋਂ ਵਧੀਆ ਹਨ।'