ਹੈਦਰਾਬਾਦ: ਮੰਗਲਵਾਰ ਨੂੰ ਆਈਪੀਐਲ 13 ਦਾ ਫਾਈਨਲ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲ ਵਿਚਾਲੇ ਦੁਬਈ 'ਚ ਖੇਡਿਆ ਗਿਆ ਸੀ, ਜਿਸ ਨੂੰ ਮੁੰਬਈ ਨੇ 5 ਵਿਕਟਾਂ ਨਾਲ ਜਿੱਤ ਕੇ ਮੈਚ ਨੂੰ ਆਪਣੇ ਨਾਂਅ ਕਰ ਲਿਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਦੀ ਟੀਮ ਰਿਕਾਰਡ ਪੰਜਵੀਂ ਵਾਰ ਖਿਤਾਬ ਹਾਸਲ ਕਰਨ ਵਿੱਚ ਸਫਲ ਰਹੀ।
ਫਾਈਨਲ ਮੈਚ ਵਿੱਚ ਦਿੱਲੀ ਨੇ ਮੁੰਬਈ ਦੇ ਸਾਹਮਣੇ 157 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਰੋਹਿਤ ਐਂਡ ਕੰਪਨੀ ਨੇ ਅੱਠ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ ਅਤੇ ਦਿੱਲੀ ਦਾ ਪਹਿਲੀ ਵਾਰ ਆਈਪੀਐਲ ਜਿੱਤਣ ਦਾ ਸੁਪਨਾ ਸਿਰਫ ਇੱਕ ਸੁਪਨਾ ਬਣ ਕੇ ਰਹੀ ਗਿਆ।
ਆਈਪੀਐਲ 13 ਜਿੱਤਣ ਦੇ ਨਾਲ ਹੀ ਮੁੰਬਈ 'ਤੇ ਜੰਮ ਕੇ ਪੈਸਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ। ਜੇਤੂ ਟੀਮ ਨੂੰ 20 ਕਰੋੜ ਦੀ ਵੱਡੀ ਰਕਮ ਮਿਲੀ, ਜਦਕਿ ਉਪ ਜੇਤੂ ਦਿੱਲੀ ਨੂੰ 12.5 ਕਰੋੜ ਮਿਲੇ। ਦੂਜੇ ਪਾਸੇ, ਪਲੇਆਫ ਵਿੱਚ ਪਹੁੰਚਣ ਵਾਲੀ ਟੀਮਾਂ ਦੀ ਗੱਲ ਕਰੀਏ ਤਾਂ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 8.75 - 8.75 ਕਰੋੜ ਮਿਲੇ।
ਇਸ ਤੋਂ ਇਲਾਵਾ ਹੋਰ ਇਨਾਮੀ ਰਕਮ ਦੀ ਜੇ ਗੱਲ ਕਰੀਏ ਤਾਂ-
ਓਰੇਂਜ ਕੈਪ: ਕੇ ਐਲ ਰਾਹੁਲ (10 ਲੱਖ), ਪਰਪਲ ਕੈਪ: ਕਾਗੀਸੋ ਰਬਾਡਾ (10 ਲੱਖ)