ਦੁਬਈ: ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਮੈਚ ਵਿੱਚ ਬੰਗਲੌਰ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ, ਪਰ ਮੈਚ ਦੇ ਆਖ਼ਰੀ ਓਵਰ ਵਿੱਚ ਜਦੋਂ ਬੰਗਲੌਰ ਨੂੰ 10 ਦੌੜਾਂ ਦੀ ਜ਼ਰੂਰਤ ਸੀ, ਕੈਮਰਾ ਬੰਗਲੌਰ ਦੇ ਡੈਸਿੰਗ ਰੂਮ ਵੱਲ ਗਿਆ ਅਤੇ ਖਿਡਾਰੀਆਂ ਦੇ ਚਿਹਰੇ 'ਤੇ ਨਿਰਾਸ਼ਾ ਨੂੰ ਕੈਦ ਕੀਤਾ। ਉਦੋਂ ਫਿੰਚ ਨੂੰ ਈ-ਸਿਗਰੇਟ ਪੀਂਦੇ ਵੇਖਿਆ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਫੈਲ ਗਈ ਅਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ।
ਇੱਕ ਯੂਜ਼ਰ ਨੇ ਟਵੀਟ ਕੀਤਾ,''ਆਈਪੀਐਲ, ਕੀ ਡ੍ਰੈਸਿੰਗ ਰੂਮ ਵਿੱਚ ਈ-ਸਿਗਰੇਟ ਨੂੰ ਮਾਨਤਾ ਹੈ? ਕੀ ਕਹਿੰਦੇ ਹੋ ਐਰੋਨ ਫਿੰਚ? ਰਾਇਲ ਚੈਲੰਜ਼ਰਸ ਬੰਗਲੌਰ, ਕੀ ਤੁਹਾਡੇ ਕੋਲ ਕਹਿਣ ਲਈ ਕੁੱਝ ਹੈ। ਵਿਰਾਟ ਕੋਹਲੀ ਫਿੰਚ ਤੋ ਥੋੜ੍ਹਾ ਜਿਹਾ ਅੱਗੇ ਖੜੇ ਸਨ। ਮੈਂ ਨਿਸ਼ਚਿਤ ਤੌਰ 'ਤੇ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਉਹ ਵੇਖਿਆ ਹੋਵੇਗਾ, ਜਿਹੜਾ ਮੈਂ ਵੇਖਿਆ।''
ਰਾਜਸਥਾਨ ਵਿਰੁੱਧ ਮੈਚ 'ਚ ਈ-ਸਿਗਰੇਟ ਪੀਂਦੇ ਵੇਖੇ ਗਏ ਐਰੋਨ ਫ਼ਿੰਚ
ਇਸਤੋਂ ਪਹਿਲਾਂ ਰਾਜਸਥਾਨ ਨੇ ਪਹਿਲਾਂ ਬੱਲਬਾਜ਼ੀ ਕਰਨ ਵਾਲੀ ਕਪਤਾਨ ਸਟੀਵ ਸਮਿੱਥ (47 ਦੌੜਾਂ, 36 ਗੇਂਦਾਂ, 6 ਚੌਕੇ, ਇੱਕ ਚੌਕਾ) ਅਤੇ ਰਾਬਿਨ ਉਥੱਪਾ (41 ਦੌੜਾਂ, 22 ਗੇਂਦਾਂ, 7 ਚੌਕੇ, ਇੱਕ ਛੱਕਾ) ਦੀ ਮਦਦ ਨਾਲ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਦਾ ਟੀਚਾ ਖੜਾ ਕੀਤਾ। ਬੰਗਲੌਰ ਨੇ ਡੀਵਿਲੀਅਰਜ਼ ਦੀ ਆਖ਼ਰੀ ਓਵਰਾਂ ਵਿੱਚ ਤੂਫਾਨੀ ਪਾਰੀ ਦੇ ਦਮ 'ਤੇ ਟੀਚੇ ਨੂੰ 19.4 ਓਵਰਾਂ ਵਿੱਚ ਤਿੰਨ ਵਿਕਟਾਂ ਗੁਆਉਂਦੇ ਹੋਏ ਹਾਸਲ ਕਰ ਲਿਆ। ਬੰਗਲੌਰ ਦੀ 9 ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ ਅਤੇ ਉਹ 12 ਅੰਕਾਂ ਲੈ ਕੇ ਤਾਲਿਕਾ ਵਿੱਚ ਤੀਜੇ ਨੰਬਰ 'ਤੇ ਹੈ, ਜਦਕਿ ਰਾਜਸਥਾਨ ਨੂੰ ਏਨੇ ਹੀ ਮੈਚਾਂ ਵਿੱਚ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।