ਨਵੀਂ ਦਿੱਲੀ : ਸ਼ਾਨਦਾਰ ਫ਼ਾਰਮ ਵਿੱਚ ਚੱਲ ਰਹੇ ਹੈਦਰਾਬਾਦ ਵਿਰੁੱਧ ਇੰਡੀਅਨ ਟੀ-20 ਲੀਗ ਮੈਚ ਤੋਂ ਪਹਿਲਾਂ ਦਿੱਲੀ ਦੇ ਕਪਤਾਨ ਸ਼੍ਰੇਅ ਅਇਅਰ ਨੂੰ ਹੇਠਲੇ ਕ੍ਰਮ ਤੋਂ ਅਨਿਯਮਿਤ ਪ੍ਰਦਰਸ਼ਨ ਦੀ ਮੁਸ਼ਕਿਲ ਨੂੰ ਹੱਲ ਕਰਨਾ ਹੋਵੇਗਾ। ਪੰਜਾਬ ਵਿਰੁੱਧ ਹੇਠਲੇ ਕ੍ਰਮ ਦੇ ਬੱਲੇਬਾਜ਼ ਟਿੱਕ ਨਹੀਂ ਸਨ ਸਕੇ।
ਅੱਜ ਦੇ ਆਈ.ਪੀ.ਐਲ ਦੇ ਮੁਕਾਬਲੇ 'ਚ ਭਿੜਨਗੇ ਦਿੱਲੀ ਅਤੇ ਹੈਦਰਾਬਾਦ - Shreya Iyer
ਅੱਜ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿਖੇ ਆਈ.ਪੀ.ਐਲ ਦਾ 16ਵਾਂ ਮੈਚ ਹੋਣ ਜਾ ਰਿਹਾ ਹੈ, ਜਿਸ ਵਿੱਚ ਦਿੱਲੀ ਕੈਪੀਟਲਜ਼ ਅਤੇ ਹੈਦਰਾਬਾਦ ਸਨਰਾਈਜ਼ਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
Social Media
ਇਸ ਤੋਂ ਪਹਿਲਾਂ ਕੋਲਕਾਤਾ ਵਿਰੁੱਧ ਵੀ ਇਹੀ ਹਾਲ ਹੋਇਆ ਸੀ, ਜਦਕਿ ਮੁਕਾਬਲੇ ਵਿੱਚ 2 ਵਾਰ ਜਿੱਤ ਦਰਜ਼ ਕਰ ਚੁੱਕੀ ਹੈਦਰਾਬਾਦ ਦੇ ਹੌਂਸਲੇ ਬੁਲੰਦ ਹਨ।