ਪੰਜਾਬ

punjab

ETV Bharat / sports

ਬੰਗਲੌਰ ਅਤੇ ਰਾਜਸਥਾਨ ਦਰਮਿਆਨ ਚੱਲ ਰਿਹਾ ਮੈਚ ਚੜ੍ਹਿਆ ਮੀਂਹ ਦੀ ਬਲੀ - Rain

ਅੱਜ ਦਾ ਆਈਪੀਐੱਲ ਦਾ ਮੈਚ ਬੰਗਲੌਰ ਵਿਖੇ ਆਰਸੀਬੀ ਅਤੇ ਰਾਜਸਥਾਨ ਵਿਚਕਾਰ ਖੇਡਿਆ ਜਾ ਰਿਹਾ ਸੀ, ਪਰ ਅਚਾਨਕ ਤੇਜ਼ ਮੀਂਹ ਵਰ੍ਹਨ ਕਾਰਨ ਇਸ ਮੈਚ ਨੂੰ ਰੱਦ ਕਰਨਾ ਪਿਆ।

ਆਰਸੀਬੀ ਬਨਾਮ ਆਰਆਰ

By

Published : May 1, 2019, 4:17 AM IST

Updated : May 1, 2019, 6:39 AM IST

ਬੰਗਲੌਰ : ਪਿਛਲੇ ਸਾਲ ਦੀ ਜੇਤੂ ਟੀਮ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦਰਮਿਆਨ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ। ਮੀਂਹ ਕਰਾਨ ਮੈਚ ਨੂੰ 5-5 ਓਵਰਾਂ ਦਾ ਕਰ ਦਿੱਤਾ ਗਿਆ।

RCB vs RR
ਆਰਸੀਬੀ ਨੇ 7 ਵਿਕਟਾਂ ਦੇ ਨੁਕਸਾਨ ਨਾਲ 62 ਦੌੜਾਂ ਬਣਾਈਆਂ, ਪਰ ਇਸ ਤੋਂ ਬਾਅਦ ਰਾਜਸਥਾਨ ਦਾ ਪਹਿਲਾ ਵਿਕਟ 41 ਦੌੜਾਂ 'ਤੇ ਗਿਰਿਆ, ਪਰ ਫ਼ਿਰ ਮੀਂਹ ਆ ਗਿਆ ਅਤੇ ਮੈਚ ਨੂੰ ਰੱਦ ਕਰਨਾ ਪਿਆ।ਮੈਚ ਰੱਦ ਹੋਣ ਕਾਰਨ ਦੋਵੇਂ ਟੀਮਾਂ ਨੂੰ 1-1 ਅੰਕ ਮਿਲਿਆ। ਅੰਕਾਂ ਦੀ ਸੂਚੀ ਵਿੱਚ ਬੈਂਗਲੋਰ ਨੂੰ ਕੋਈ ਫ਼ਰਕ ਨਹੀਂ ਪਿਆ ਅਤੇ ਟੀਮ 13 ਮੈਚਾਂ ਵਿੱਚ 9 ਅੰਕਾਂ ਨਾਲ ਸਭ ਤੋਂ ਹੇਠਲੇ ਪੱਧਰ 'ਤੇ 8ਵੇਂ ਸਥਾਨ 'ਤੇ ਹੈ। ਉਥੇ ਹੀ ਰਾਜਸਥਾਨ ਦੇ 13 ਮੈਚਾਂ ਵਿੱਚ 11 ਅੰਕ ਹੋ ਗਏ ਹਨ ਅਤੇ ਪਿਛਲੀ ਚੈਂਪੀਅਨ ਟੀਮ 5ਵੇਂ ਨੰਬਰ 'ਤੇ ਹੈ।
Last Updated : May 1, 2019, 6:39 AM IST

For All Latest Updates

ABOUT THE AUTHOR

...view details