ਹੈਦਰਾਵਾਦ: ਬੀਤੇ ਦਿਨ ਰਾਜੀਵ ਗਾਂਧੀ ਕ੍ਰਿਕੇਟ ਸਟੇਡੀਅਮ 'ਚ ਦਿੱਲੀ ਕੈਪੀਟਲਜ਼ ਅਤੇ ਸਨਰਾਇਜ਼ਰਜ਼ ਹੈਦਰਾਬਾਦ ਵਿਚਕਾਰ ਖੇਡੇ ਗਏ ਮੈਚ ਵਿੱਚ ਦਿੱਲੀ ਨੇ ਹੈਦਰਾਬਾਦ ਨੂੰ 39 ਦੌੜਾਂ ਨਾਲ ਹਰਾ ਦਿੱਤਾ ਹੈ। ਦੂਜੇ ਪਾਸੇ ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਕਾਰ ਖੇਡੇ ਗਏ ਮੈਚ 'ਚ ਚੇਨੱਈ ਨੇ ਕੋਲਕਾਤਾ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ।
IPL 12: ਸਨਰਾਇਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਹੋਈ ਹਾਰ - IPL 12
ਦਿੱਲੀ ਕੈਪੀਟਲਜ਼ ਅਤੇ ਸਨਰਾਇਜ਼ਰਜ਼ ਹੈਦਰਾਬਾਦ ਵਿਚਕਾਰ ਖੇਡੇ ਗਏ ਮੈਚ 'ਚ ਹੋਈ ਹੈਦਰਾਬਾਦ ਦੀ ਹਾਰ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਕਾਰ ਖੇਡੇ ਗਏ ਮੈਚ 'ਚ ਕੋਲਕਾਤਾ ਦੀ ਹੋਈ ਹਾਰ।
ਡਿਜ਼ਾਇਨ ਫ਼ੋਟੋ।
ਗੱਲ ਕਰੀਏ ਦਿੱਲੀ ਕੈਪੀਟਲਜ਼ ਅਤੇ ਸਨਰਾਇਜ਼ਰਜ਼ ਹੈਦਰਾਬਾਦ ਦੀ ਤਾਂ ਦਿੱਲੀ ਨੇ ਹੈਦਰਾਬਾਦ ਨੂੰ 156 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਹੈਦਰਾਬਾਦ ਦੀ ਟੀਮ ਇਸ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 116 ਦੌੜਾਂ ਹੀ ਬਣਾ ਸਕੀ। ਜਿਸ ਕਾਰਨ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਕਾਰ ਖੇਡੇ ਗਏ ਮੈਚ 'ਚ ਕੋਲਕਾਤਾ ਨੇ 20 ਓਵਰਾਂ 'ਚ 8 ਵਿਕਟਾਂ ਗਵਾਈਆਂ ਅਤੇ 161 ਦੌੜਾਂ ਦਾ ਟੀਚਾ ਦਿੱਤਾ। ਚੇਨੱਈ ਸੁਪਰਕਿੰਗਜ਼ ਨੇ ਪੰਜ ਵਿਕਟਾਂ ਗਵਾ ਕੇ 162 ਦੌੜਾਂ ਬਣਾਈਆਂ ਅਤੇ ਜਿੱਤ ਹਾਸਲ ਕੀਤੀ।