ਹੈਦਰਾਬਾਦ: ਆਈਪੀਐਲ ਸੀਜ਼ਨ-12 ਦੇ ਫ਼ਾਈਨਲ ਮੁਕਾਬਲੇ 'ਚ ਮੁੰਬਈ ਨੇ ਚੇਨਈ ਨੂੰ 1 ਦੌੜ ਨਾਲ ਹਰਾ ਦਿੱਤਾ। ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਗਏ ਆਈਪੀਐਲ ਦੇ ਖ਼ਿਤਾਬੀ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅੰਜ਼ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ। ਚੇਨਈ ਸੁਪਰਕਿੰਗਜ਼ ਵੱਲੋਂ ਦੀਪਕ ਚਾਹਰ ਨੇ ਸਭ ਤੋਂ ਜ਼ਿਆਦਾ 3 ਵਿਕਟ ਲਏ। ਇਮਰਾਨ ਤਾਹਿਰ ਅਤੇ ਸ਼ਰਦੁਲ ਠਾਕੁਰ ਨੇ 2-2 ਵਿਕਟ ਲਏ। ਮੁੰਬਈ ਇੰਡੀਅੰਜ਼ ਤੋਂ ਕਾਇਰਨ ਪੋਲਾਰਡ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ।
IPL 2019: ਆਖ਼ਰੀ ਬਾਲ 'ਤੇ ਪਲਟਿਆ ਪਾਸਾ, ਮੁੰਬਈ ਨੇ ਚੌਥੀ ਵਾਰ ਜਿੱਤਿਆ ਖ਼ਿਤਾਬ
ਹੈਦਰਾਬਾਦ ਵਿੱਚ ਖੇਡੇ ਗਏ ਆਈਪੀਐਲ 2019 ਦੇ ਰੁਮਾਂਚਕ ਮੁਕਾਬਲੇ 'ਚ ਮੁੰਬਈ ਨੇ ਚੇਨਈ ਨੂੰ 1 ਦੌੜ ਨਾਲ ਹਰਾ ਦਿੱਤਾ। ਮੁੰਬਈ ਇੰਡੀਅੰਜ਼ ਤੋਂ ਕਾਇਰਨ ਪੋਲਾਰਡ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ।
ਮੁੰਬਈ ਨੇ ਚੌਥੀ ਵਾਰ ਜਿੱਤਿਆ ਖ਼ਿਤਾਬ
ਵਾਟਸਨ ਦੀਆਂ 80 ਦੌੜਾਂ ਚੇਨਈ ਨੂੰ ਹਾਰ ਤੋਂ ਨਾ ਬਚਾ ਸਕੀਆਂ
ਚੇਨਈ ਨੂੰ ਜਿੱਤ ਦੇ ਕਰੀਬ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ੇਨ ਵਾਟਸਨ ਨੇ 80 ਦੌੜਾਂ ਦੀ ਪਾਰੀ ਖੇਡੀ ਪਰ ਉਨ੍ਹਾਂ ਦੀ ਇਹ ਪਾਰੀ ਚੇਨਈ ਨੂੰ ਆਈਪੀਐਲ ਦਾ ਚੌਥਾ ਖਿਤਾਬ ਨਹੀਂ ਦਿਵਾ ਸਕੀ ਹੈ। ਆਈਪੀਐਲ ਦੇ ਪਿਛਲੇ ਸੀਜ਼ਨ ਦੇ ਆਖ਼ਰੀ ਮੈਚ ਵਿੱਚ ਵੀ ਸ਼ੇਨ ਵਾਟਸਨ ਨੇ ਨਾਬਾਦ 117 ਦੌੜਾਂ ਦੀ ਪਾਰੀ ਖੇਡ ਕੇ ਮੈਚ ਜਿਤਾਇਆ ਸੀ।