ਲੰਡਨ: ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਇੰਗਲੈਂਡ ਦੀ ਟੀਮ ਨੇ ਨਿਊਜ਼ੀਲੈਂਡ ਦਾ ਸੁਫ਼ਨਾ ਤੋੜ ਕੇ ਪਹਿਲੀ ਵਾਰ ਖ਼ਿਤਾਬ ਆਪਣੇ ਨਾਂਅ ਕੀਤਾ। 44 ਸਾਲਾਂ ਬਾਅਦ ਆਖੀਰ ਇੱਕ ਨਵੇਂ ਨਿਯਮ ਕਰਕੇ ਇੰਗਲੈਡ ਨੇ ਪਹਿਲੀ ਵਾਰ ਵਰਲਡ ਕੱਪ 2019 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ।
ਇਸ ਨਿਯਮ ਕਰਕੇ ਇੰਗਲੈਂਡ ਬਣਿਆ ਵਿਸ਼ਵ ਚੈਂਪੀਅਨ
ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਕਾਰ ਹੋਇਆ ਵਰਲਡ ਕੱਪ 2019 ਦਾ ਫਾਈਨਲ ਮੈਚ ਕਾਫ਼ੀ ਰੋਮਾਂਚਕ ਰਿਹਾ। ਦੋਹਾਂ ਟੀਮਾਂ ਦੇ ਸਕੋਰ ਬਰਾਬਰ ਹੋਣ ਕਾਰਨ ਮੈਚ ਨੇ ਦਰਸ਼ਕਾਂ ਦੀ ਧੜਕਣ ਵੱਧਾ ਦਿੱਤੀ ਤੇ ਆਖਿਰ ਵਿੱਚ ਕ੍ਰਿਕੇਟ ਦੇ ਇੱਕ ਨਵੇਂ ਨਿਯਮ ਨੇ ਇੰਗਲੈਂਡ ਨੂੰ ਜੇਤੂ ਐਲਾਨਿਆ।
ਇੰਗਲੈਂਡ ਤੇ ਨਿਊਜ਼ੀਲੈਂਡ ਵਿਚਕਾਰ ਮੈਚ ਕਾਫ਼ੀ ਰੋਮਾਂਚਕ ਹੋ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ ਵਿੱਚ ਨਿਊਜ਼ੀਲੈਂਡ ਨੇ 241 ਰਨ ਬਣਾਏ ਜਿਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਵੀ 241 ਰਨ ਬਣਾਏ। ਦੋਹਾ ਟੀਮਾਂ ਦਾ ਸਕੋਰ ਬਰਾਬਰ ਹੋ ਗਿਆ। ਉਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ। ਇਸ ਓਵਰ ਵਿੱਚ ਨਿਯਮ ਮੁਤਾਬਕ ਪਹਿਲਾਂ ਬੱਲੇਬਾਜ਼ੀ ਇੰਗਲੈਂਡ ਨੂੰ ਮਿਲੀ ਅਤੇ ਉਸ ਨੇ 15 ਰਨ ਬਣਾਏ ਫਿਰ ਨਿਊਜ਼ੀਲੈਂਡ ਨੇ ਵੀ ਇੰਨੇ ਹੀ ਰਨ ਬਣਾਏ। ਇਸ ਦੇ ਨਾਲ ਹੀ ਮੈਚ ਹੋਰ ਜ਼ਿਆਦਾ ਰੋਮਾਂਚਕ ਹੋ ਗਿਆ। ਦਰਸ਼ਕਾਂ ਦੇ ਮਨ ਵਿੱਚ ਸੀ ਕਿ ਸਕੋਰ ਬਰਾਬਰ ਹੈ ਪਰ ਕਿਹੜੀ ਟੀਮ ਜੇਤੂ ਹੋਵੇਗੀ।
ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀਜ਼’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਜ਼ਿਆਦਾ ਬਾਊਂਡਰੀਜ਼ ਕਰਕੇ ਇੰਗਲੈਂਡ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ। ਨਿਊਜੀਲੈਂਡ ਦੀ ਟੀਮ ਨੇ ਕੁੱਲ ਮਿਲਾ ਕੇ 17 ਬਾਊਂਡਰੀਜ਼ ਲਾਈਆਂ ਅਤੇ ਇੰਗਲੈਂਡ ਨੇ 26 ਬਾਊਂਡਰੀਜ਼ ਲਗਾਇਆ ਸਨ। ਇਸ ਤਰ੍ਹਾਂ 1975 ਤੋਂ ਚੱਲੀ ਆ ਰਹੀ ਇਸ ਦੋੜ 'ਚ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ।