ਨਵੀਂ ਦਿੱਲੀ :ਫ਼ਿਰੋਜ਼ ਸ਼ਾਹ ਕੋਟਲਾ ਮੈਦਾਨ ਵਿਖੇ ਆਈ.ਪੀ.ਐਲ ਸੀਜ਼ਨ-2019ਦੇ ਖੇਡੇ ਗਏ 10ਵੇਂ ਮੈਚ ਵਿੱਚ ਦਿੱਲੀ ਕੈਪਿਟਲਜ਼ ਨੇ ਕੋਲਕਾਤਾ ਨਾਇਟ ਰਾਇਡਰਜ਼ ਨੂੰ ਸੁਪਰ ਓਵਰ ਹਰਾਇਆ।ਰੋਚਕ ਦੌਰ ਵਿੱਚ ਪਹੁੰਚੇ ਮੁਕਾਬਲੇ ਵਿੱਚ ਪ੍ਰਿਥਵੀ ਸਾਵ 99 ਦੌੜਾਂ ਤੇ ਆਉਟ ਹੋ ਗਏ, ਪਰ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਕੇ ਸਕੋਰ ਬਰਾਬਰ ਹੋਣ ਦੇ ਬਾਵਜੂਦ ਵੀ ਕੋਲਕਾਤਾ ਨਾਇਟ ਰਾਇਡਰਜ਼ ਹਾਰ ਗਿਆ।
ਦਿੱਲੀ ਨੇ ਸੁਪਰ ਓਵਰ ਵਿੱਚ ਕੇਕੇਆਰ ਨੂੰ ਹਰਾਇਆ - KKR
ਆਈ.ਪੀ.ਐਲ ਦੇ ਸੀਜ਼ਨ 2019 ਦੇ 10ਵੇਂ ਮੈਚ ਵਿੱਚ ਦਿੱਲੀ ਕੈਪਿਟਲਜ਼ ਨੇ ਸੁਪਰ ਓਵਰ ਦੌਰਾਨ ਕੇਕੇਆਰ ਨੂੰ 3 ਦੌੜਾਂ ਨਾਲ ਦਿੱਤੀ ਮਾਤ।
ਜਿੱਤ ਲਈ 186 ਦੌੜਾਂ ਦੇ ਵਿਸ਼ਾਲ ਟੀਚੇ ਦੇ ਕੋਲ ਪਹੁੰਚ ਕੇ ਕੁਲਦੀਪ ਯਾਦਵ ਦੇ ਆਖ਼ਰੀ ਓਵਰ ਵਿੱਚ 6 ਦੌੜਾਂ ਵੀ ਨਹੀਂ ਬਣਾ ਸਕੀ। ਦੋਵੇਂ ਟੀਮਾਂ ਦਾ ਸਕੋਰ ਬਰਾਬਰੀ ਤੇ ਰਿਹਾ ਅਤੇ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ।
ਆਖ਼ਰੀ ਓਵਰ ਵਿੱਚ ਦਿੱਲੀ ਨੂੰ 6 ਦੌੜਾਂ ਚਾਹੀਦੀਆਂ ਸਨ, ਪਰ ਹਨੁਮਾ ਵਿਹਾਰੀ ਨੇ ਇੱਕ ਅਤੇ ਦੂਸਰੀ ਤੇ ਇੰਗਰਾਮ ਨੂੰ 2 ਦੌੜਾਂ ਬਣਾਈਆ। ਤੀਸਰੀ ਗੇਂਦ ਤੇ ਕੋਈ ਵੀ ਦੌੜ ਨਾ ਬਣੀ। ਅਗਲੀ ਗੇਂਦ ਤੇ ਵਿਹਾਰੀ ਨੇ ਸ਼ੁਭਮਾਨ ਗਿੱਲ ਨੂੰ ਕੈਚ ਦੇ ਦਿੱਤਾ ਅਤੇ ਆਖ਼ਰੀ ਗੇਂਦ ਤੇ ਦੌੜਣ ਤੋਂ ਬਾਅਦ ਇੰਗਰਾਮ ਰਨ ਆਉਟ ਹੋ ਗਏ।
ਸੁਪਰ ਓਵਰ ਵਿੱਚ ਦਿੱਲੀ ਲਈ ਰਿਸ਼ਭ ਪੰਤ, ਸ਼੍ਰੇਅ ਅਇਅਰ ਅਤੇ ਸਾਵ ਮਿਲ ਕੇ ਵੀ 10 ਦੌੜਾਂ ਹੀ ਬਣੇ ਸਕੇ, ਜਦਕਿ ਅਇਅਰ ਦਾ ਵਿਕਟ ਵੀ ਕ੍ਰਿਸ਼ਣਾ ਨੇ ਲਿਆ। ਕੇਕੇਆਰ ਦੇ ਹਿੱਟਮੈਨ ਆਂਦਰੇ ਰਸੇਲ ਅਤੇ ਕਪਤਾਨ ਦਿਨੇਸ ਕਾਰਤਿਕ ਆਏ, ਪਰ ਕਾਗਿਸੋ ਰਬਾਡਾ ਨੂੰ ਪਹਿਲੀ ਗੇਂਦ 'ਤੇ ਚੌਕਾ ਲਗਾਉਣ ਤੋਂ ਬਾਅਦ ਤੀਸਰੀ ਗੇਂਦ ਤੇ ਰਸੇਲ ਬੋਲਡ ਹੋ ਗਏ। ਕਾਰਤਿਕ ਅਤੇ ਰਾਬਿਨ ਉਥੱਪਾ ਮਿਲ ਕੇ ਟੀਮ ਨੂੰ 7 ਦੌੜਾਂ ਤੱਕ ਹੀ ਪਹੁੰਚਾ ਸਕੇ।