ਪੰਜਾਬ

punjab

ETV Bharat / sports

ਚੇਨੱਈ ਨੇ ਦਿੱਲੀ ਕੈਪੀਟਲਜ਼ ਨੂੰ 80 ਦੌੜਾਂ ਨਾਲ ਹਰਾਇਆ - Dhoni

ਆਈਪੀਐੱਲ ਦੇ 50ਵੇਂ ਮੈਚ ਵਿੱਚ ਚੇਨੱਈ ਨੇ ਦਿੱਲੀ ਨੂੰ 80 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ।

ਫ਼ੋਟੋ।

By

Published : May 2, 2019, 3:34 AM IST

ਚੇਨਈ : ਆਈਪੀਐੱਲ ਦੇ ਸੀਜ਼ਨ 12 ਦਾ 50ਵਾਂ ਮੈਚ ਦਿੱਲੀ ਕੈਪਿਟਲਜ਼ ਅਤੇ ਚੇਨੱਈ ਸੁਪਰ ਕਿੰਗਜ਼ ਦਰਮਿਆਨ ਚੇਨੱਈ ਦੇ ਚਿਦੰਮਬਰਮ ਮੈਦਾਨ 'ਤੇ ਖੇਡਿਆ ਗਿਆ। ਦਿੱਲੀ ਨੇ ਪਹਿਲਾਂ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ।

ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਜੇਤੂ 44 ਦੌੜਾਂ ਦੀ ਪਾਰੀ ਅਤੇ ਕਮਾਲ ਦੀਆਂ 2 ਸਟੰਪਿੰਗ ਅਤੇ ਲੈੱਗ ਸਪਿਨਰ ਇਮਰਾਨ ਤਾਹਿਰ ਦੀਆਂ 4 ਅਤੇ ਰਵਿੰਦਰ ਜਡੇਜਾ ਦੀਆਂ 3 ਵਿਕਟਾਂ ਦੀ ਬਦੌਲਤ ਪਿਛਲੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਸੌਖਿਆਂ ਹੀ 80 ਦੌੜਾਂ ਨਾਲ ਹਰਾ ਕੇ ਆਈਪੀਐੱਲ ਦੇ 12ਵੇਂ ਸੀਜ਼ਨ ਵਿੱਚ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਮੁੜ ਹਾਸਲ ਕਰ ਲਿਆ।

ਚੇਨੱਈ ਨੇ ਸੁਰੇਸ਼ ਰੈਨਾ (59) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਓਪਨਰ ਫਾਫ ਡੂ ਪਲੇਸਿਸ (39) ਦੀ ਸ਼ਾਨਦਾਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ (ਅਜੇਤੂ 44) ਦੀ ਹਮਲਾਵਰ ਪਾਰੀ ਨਾਲ ਬੇਹੱਦ ਹੌਲੀ ਸ਼ੁਰੂਆਤ ਤੋਂ ਉਭਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ 'ਤੇ 179 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।

ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਨੂੰ ਮੁਕਾਬਲੇ ਵਿੱਚ ਚੇਨੱਈ ਦਾ ਸਾਹਮਣਾ ਨਹੀਂ ਕਰ ਸਕੀ। ਦਿੱਲੀ ਧੋਨੀ ਦੀ ਕਪਤਾਨੀ ਅਤੇ ਸਪਿਨਰਾਂ ਦਾ ਕੋਈ ਜਵਾਬ ਨਹੀਂ ਦੇ ਸਕੀ। ਦਿੱਲੀ ਨੇ 16.2 ਓਵਰਾਂ ਵਿੱਚ 99 ਦੌੜਾਂ ਹੀ ਬਣਾਈਆਂ। ਚੇਨੱਈ ਦੀ 13 ਮੈਚਾਂ ਵਿੱਚ ਇਹ 9ਵੀਂ ਜਿੱਤ ਹੈ। ਉਸ ਨੇ 18 ਅੰਕਾਂ ਨਾਲ ਸੂਚੀ ਵਿੱਚ ਮੁੜ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਦੀ 13 ਮੈਚਾਂ ਵਿਚ ਇਹ 5ਵੀਂ ਹਾਰ ਹੈ। ਉਹ ਸੂਚੀ ਵਿੱਚ ਦੂਜੇ ਸਥਾਨ 'ਤੇ ਆ ਗਈ ਹੈ। ਦਿੱਲੀ ਦੇ 16 ਅੰਕ ਹਨ।

ABOUT THE AUTHOR

...view details