ਚੇਨੱਈ : ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ ਫ਼ਾਰਮ ਦੇ ਦਮ 'ਤੇ ਆਤਮ-ਵਿਸ਼ਵਾਸ਼ ਨਾਲ ਭਰਪੂਰ ਚੇਨੱਈ ਕਿੰਗਜ਼ ਬੁੱਧਵਾਰ ਨੂੰ ਮੁੰਬਈ ਇੰਡੀਅਨਜ਼ ਨਾਲ ਖੇਡੇਗੀ। ਇਸ ਟੂਰਨਾਮੈਂਟ ਦੀਆਂ ਸਭ ਤੋਂ ਕਾਮਯਾਬ ਟੀਮਾਂ ਦੇ ਦਰਮਿਆਨ ਇਸ ਸੈਸ਼ਨ ਦਾ ਇਹ ਪਹਿਲਾ ਮੁਕਾਬਲਾ ਬੜਾ ਦਿਲਚਸਪ ਹੋਵੇਗਾ।
ਅੱਜ ਚੇਨੱਈ ਅਤੇ ਮੁੰਬਈ ਹੋਣਗੇ ਆਹਮੋ-ਸਾਹਮਣੇ
ਆਈ.ਪੀ.ਐਲ 2019 ਦੇ ਇਸ ਸੀਜ਼ਨ ਵਿੱਚ ਚੇਨੱਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਆਪਣਾ ਪਹਿਲਾ ਮੈਚ ਖੇਡਣਗੀਆਂ। ਚੇਨੱਈ ਅਤੇ ਮੁੰਬਈ ਦੋਵੇਂ ਇਸ ਸਮੇਂ ਧਾਕੜ ਟੀਮਾਂ ਵਿਚੋਂ ਇੱਕ ਹਨ।
ਅੱਜ ਚੇਨੱਈ ਅਤੇ ਮੁੰਬਈ ਹੋਣਗੇ ਆਹਮੋ-ਸਾਹਮਣੇ
ਤਿੰਨ ਵਾਰ ਦੀ ਚੈਂਪੀਅਨ ਚੇਨੱਈ ਲਗਾਤਾਰ ਤੀਜੀ ਜਿੱਤ ਦਰਜ਼ ਕਰ ਕੇ ਸੂਚੀ ਵਿੱਚ ਚੋਟੀ 'ਤੇ ਚੱਲ ਰਹੀ ਹੈ। ਦੂਸਰੇ ਪਾਸੇ ਮੁੰਬਈ ਨੇ 3 ਵਿੱਚੋਂ 2 ਮੈਚ ਹਾਰੇ ਅਤੇ 1 ਜਿੱਤਿਆ ਹੈ।
ਦੋਵੇਂ ਟੀਮਾਂ ਵਿਚਕਾਰ ਪਿਛਲੇ 5 ਮੁਕਾਬਲਿਆਂ ਵਿੱਚੋਂ 4 ਮੁੰਬਈ ਨੇ ਜਿੱਤੇ ਹਨ। ਕੁੱਲ ਮਿਲਾ ਕੇ ਦੋਵਾਂ ਵਿਚਕਾਰ 26 ਮੈਚ ਖੇਡੇ ਗਏ ਹਨ, ਜਿੰਨ੍ਹਾਂ ਵਿਚੋਂ 14 ਮੁੰਬਈ ਨੇ ਜਿੱਤੇ ਹਨ।