ਰਾਜਸਥਾਨ : ਜੋਸ ਬਟਲਰ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਸ਼੍ਰੇਅ ਗੋਪਾਲ ਦੀ ਲਾਜਵਾਬ ਗੇਂਦਬਾਜ਼ੀ ਦੇ ਦਮ ਤੇ ਇੰਡੀਅਨ ਟੀ-20 ਲੀਗ ਰਾਜਸਥਾਨ ਨੇ ਬੰਗਲੋਰ ਨੂੰ 7 ਵਿਕਟਾਂ ਨਾਲ ਹਰਾਇਆ। ਟੀਮ ਦੇ ਹੋਣਹਾਰ ਬੱਲੇਬਾਜ਼ ਰਾਹੁਲ ਤ੍ਰਿਪਾਠੀ ਨੇ ਆਖ਼ਰੀ ਓਵਰ ਵਿੱਚ ਛੱਕਾ ਲਾਇਆ ਜਿਸ ਦੀ ਬਦੌਲਤ ਰਾਜਸਥਾਨ ਨੂੰ ਇਸ ਸੀਜ਼ਨ ਦੀ ਪਹਿਲੀ ਜਿੱਤ ਮਿਲੀ।
ਬਟਲਰ-ਗੋਪਾਲ ਦੀ ਬਦੌਲਤ ਰਾਜਸਥਾਨ ਨੇ ਕੀਤਾ ਬੰਗਲੋਰ ਫ਼ਤਿਹ - Rajasthan Royals
ਆਈ.ਪੀ.ਐਲ ਕੁਝ ਟੀਮਾਂ ਚੋਟੀ ਤੇ ਚੱਲ ਰਹੀਆਂ ਹਨ ਅਤੇ ਕੁਝ ਬਿਲਕੁਲ ਹੀ ਹੇਠਾਂ ਚੱਲ ਰਹੀਆਂ ਹਨ। ਰਾਜਸਥਾਨ ਰਾਇਲਜ਼ ਵੀ ਉਨ੍ਹਾਂ ਟੀਮਾਂ ਵਿਚੋਂ ਇੱਕ ਹੈ ਜਿਸ ਨੇ ਹਾਲੇ ਤੱਕ ਆਈ.ਪੀ.ਐਲ ਦੇ ਇਸ ਸੀਜ਼ਨ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ।
ਰਾਜਸਥਾਨ ਨੇ ਕੀਤਾ ਬੰਗਲੋਰ ਫ਼ਤਿਹ
ਟਾੱਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਬੰਗਲੋਰ ਦੀ ਟੀਮ ਨੇ 20 ਓਵਰਾਂ ਦੇ ਮੈਚ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ 158 ਦੌੜਾਂ ਬਣਾਈਆਂ, ਜਿਸ ਨੂੰ ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਰਾਜਸਥਾਨ ਨੇ ਅਸਾਨੀ ਨਾਲ ਹੀ ਹਾਸਲ ਕਰ ਲਿਆ।