ਬੈਂਗਲੁਰੂ : ਏਬੀ ਡਵਿਲੀਅਰਜ਼ ਦੇ ਅਰਧ ਸੈਂਕੜੇ ਅਤੇ ਮਾਰਕਸ ਸਟੋਇੰਸ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ 19ਵੇਂ ਓਵਰ ਵਿੱਚ ਨਵਦੀਪ ਸੈਣੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਲਾਈ।
ਬੈਂਗਲੁਰੂ ਨੇ ਡਵਿਲੀਅਰਜ਼ ਦੀਆਂ 44 ਗੇਂਦਾਂ ਵਿੱਚ 7 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ ਅਜੇਤੂ 82 ਦੌੜਾਂ ਦੀ ਪਾਰੀ ਅਤੇ ਸਟੋਇੰਸ ਅਜੇਤੂ 46 ਦੌੜਾਂ ਦੇ ਨਾਲ 5ਵੀਂ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਨਾਲ ਮੁਸ਼ਕਲ ਹਾਲਾਤ ਤੋਂ ਉਭਰਦੇ ਹੋਏ 4 ਵਿਕਟਾਂ 'ਤੇ 202 ਦੌੜਾਂ ਦਾ ਪੰਜਾਬ ਨੂੰ ਟੀਚਾ ਦਿੱਤਾ।