ਪੰਜਾਬ

punjab

ETV Bharat / sports

ਸ਼੍ਰੀਲੰਕਾ ਦੌਰੇ 'ਤੇ ਗਏ ਇਹ ਭਾਰਤੀ ਕ੍ਰਿਕਟਰ ਪਾਏ ਗਏ ਕੋਰੋਨਾ ਪੌਜ਼ੀਟਿਵ - ਕੋਰੋਨਾ ਸੰਕਰਮਿਤ

ਸ਼੍ਰੀਲੰਕਾ ਦੌਰੇ 'ਤੇ ਗਏ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਤੇ ਕੇ. ਗੌਤਮ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਦੋਹਾਂ ਨੇ ਸ਼੍ਰੀਲੰਕਾ ਪੁੱਜ ਕੇ ਕੋਵਿਡ ਟੈਸਟ ਕਰਵਾਇਆ ਸੀ ਤੇ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਭਾਰਤੀ ਕ੍ਰਿਕਟਰ ਪਾਏ ਗਏ ਕੋਰੋਨਾ ਪੌਜ਼ੀਟਿਵ
ਭਾਰਤੀ ਕ੍ਰਿਕਟਰ ਪਾਏ ਗਏ ਕੋਰੋਨਾ ਪੌਜ਼ੀਟਿਵ

By

Published : Jul 30, 2021, 2:00 PM IST

ਨਵੀਂ ਦਿੱਲੀ : ਕੁਨਾਲ ਪਾਂਡਿਆ ਦੇ ਕੋਰੋਨਾ ਸੰਕਰਮਿਤ ਹੋਣ ਦੇ ਤਿੰਨ ਦਿਨ ਮਗਰੋਂ , ਦੋ ਹੋਰ ਕ੍ਰਿਕਟਰਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ। ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਤੇ ਕੇ. ਗੌਤਮ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਸੂਤਰਾਂ ਵੱਲੋਂ ਦੋਵੇਂ ਕ੍ਰਿਕਟਰਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੋਵੇਂ ਖਿਡਾਰੀਆਂ ਨੇ ਸ਼੍ਰੀਲੰਕਾ ਪਹੁੰਚ ਕੇ ਕੋਰੋਨਾ ਟੈਸਟ ਕਰਵਾਇਆ ਸੀ ਤੇ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਮੰਗਲਵਾਰ ਨੂੰ ਕੁਨਾਲ ਪਾਂਡਿਆ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਅੱਠ ਭਾਰਤੀ ਖਿਡਾਰੀਆਂ - ਪ੍ਰਿਥਵੀ ਸ਼ਾਅ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਯੁਜਵੇਂਦਰ ਚਾਹਲ, ਦੀਪਕ ਚਾਹਰ, ਮਨੀਸ਼ ਪਾਂਡੇ, ਈਸ਼ਾਨ ਕਿਸ਼ਨ ਅਤੇ ਕੇ ਗੌਤਮ ਨੂੰ ਸੰਪਰਕ ਆਏ ਲੋਕਾਂ ਵਜੋਂ ਪਛਾਣਿਆ ਗਿਆ ਹੈ।

ਇਹ ਵੀ ਪੜ੍ਹੋ : Tokyo Olympics 2020, Day 8: ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾਇਆ

ABOUT THE AUTHOR

...view details