ਪੰਜਾਬ

punjab

ETV Bharat / sports

ਵਿਰੁਸ਼ਕਾ ਨੇ ਹਾਰਦਿਕ-ਨਤਾਸ਼ਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੀਤਾ ਨਵੇਂ ਸਾਲ ਦਾ ਸਵਾਗਤ - natasa stankovic

ਕੋਹਲੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ-ਦੋਸਤ ਜੋ ਨਾਲ ਨਰਾਤਮਕ ਆਉਂਦੇ ਹਨ ਉਹ ਸਕਾਰਾਤਮਕ ਸਮੇਂ ਸਾਥ ਨਿਭਾਉਂਦੇ ਹਨ। ਘਰ ਵਿੱਚ ਦੋਸਤਾਂ ਦੇ ਨਾਲ ਇੱਕ ਚੰਗੇ ਮਾਹੌਲ ਵਿੱਚ ਬੈਠਣ ਵਰਗਾ ਕੁਝ ਨਹੀਂ ਹੋ ਸਕਦਾ। ਮੈਨੂੰ ਉਮੀਦ ਹੈ ਕਿ ਇਹ ਸਾਲ ਉਮੀਦ, ਖੁਸ਼ਹਾਲੀ, ਅਨੰਦ ਤੇ ਚੰਗੀ ਸਿਹਤ ਲਿਆਵੇਗਾ ਹੈ। ਮਹਿਫ਼ੂਜ਼ ਰਹੋ

ਵਿਰੁਸ਼ਕਾ ਨੇ ਹਾਰਦਿਕ-ਨਤਾਸ਼ਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੀਤਾ ਨਵੇਂ ਸਾਲ ਦਾ ਸਵਾਗਤ
ਵਿਰੁਸ਼ਕਾ ਨੇ ਹਾਰਦਿਕ-ਨਤਾਸ਼ਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕੀਤਾ ਨਵੇਂ ਸਾਲ ਦਾ ਸਵਾਗਤ

By

Published : Jan 1, 2021, 7:24 PM IST

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਆਲਰਾਊਂਡਰ ਹਾਰਦਿਕ ਪਾਂਡਿਆ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਦੇ ਨਾਲ ਆਪਣਾ ਨਵਾਂ ਸਾਲ ਮਨਾਇਆ। ਨਾਲ ਹੀ ਉਨ੍ਹਾਂ ਤੋਂ ਇਲਾਵਾ ਕੁਝ ਹੋਰ ਦੋਸਤ ਵੀ ਮੌਜੂਦ ਸਨ।

ਕੋਹਲੀ ਨੇ ਡਿਨਰ ਟੇਬਲ ਉੱਤੇ ਬੈਠ ਕੇ ਤਸਵੀਰ ਸ਼ੇਅਰ ਕੀਤੀ ਤੇ ਕੈਪਸ਼ਨ 'ਚ ਲਿਖਿਆ- ਦੋਸਤ ਜੋ ਨਾਲ ਨਰਾਤਮਕ ਆਉਂਦੇ ਹਨ ਉਹ ਸਕਾਰਾਤਮਕ ਸਮੇਂ ਸਾਥ ਨਿਭਾਉਂਦੇ ਹਨ। ਘਰ ਵਿੱਚ ਦੋਸਤਾਂ ਦੇ ਨਾਲ ਇੱਕ ਚੰਗੇ ਮਾਹੌਲ ਵਿੱਚ ਬੈਠਣ ਵਰਗਾ ਕੁਝ ਨਹੀਂ ਹੋ ਸਕਦਾ। ਮੈਨੂੰ ਉਮੀਦ ਹੈ ਕਿ ਇਹ ਸਾਲ ਉਮੀਦ, ਖੁਸ਼ਹਾਲੀ, ਅਨੰਦ ਤੇ ਚੰਗੀ ਸਿਹਤ ਲਿਆਵੇਗਾ ਹੈ। ਮਹਿਫ਼ੂਜ਼ ਰਹੋ।

ਇਸ ਦੇ ਨਾਲ ਹੀ ਹਾਰਦਿਕ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਅਤੇ ਲਿਖਿਆ- ਨਵੇਂ ਸਾਲ ਦੇ ਮੌਕੇ 'ਤੇ ਦੋਸਤੋ ਨਾਲ ਮਿਲੋ. ਸਾਰਿਆਂ ਦਾ ਟੈਸਟ ਹੋਇਆ ਤੇ ਸਾਰੇ ਸੁਰੱਖਿਅਤ ਹਨ,ਸਾਰਿਆਂ ਨੂੰ ਨਵਾਂ ਸਾਲ ਮੁਬਾਰਕ।

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਪੈਟਰਨਿਟੀ ਲੀਵ ਦੇ ਚੱਲਦਿਆਂ ਭਾਰਤ ਪਰਤੇ ਆਏ ਹਨ। ਉਹ ਕੁਝ ਦਿਨਾਂ ਵਿੱਚ ਪਿਤਾ ਬਣਨ ਜਾ ਰਹੇ ਹਨ। ਵਿਰਾਟ ਨੇ ਆਸਟ੍ਰੇਲੀਆ ਖਿਲਾਫ਼ ਪਹਿਲਾ ਟੈਸਟ ਖੇਡਿਆ ਤੇ ਭਾਰਤ ਪਰਤ ਆਏ।

ਉਥੇ ਹੀ, ਹਾਰਦਿਕ ਨੇ ਵੀ ਮਹੀਨਿਆਂ ਬਾਅਦ ਘਰ ਵਾਪਸੀ ਕੀਤੀ ਹੈ। ਪਾਂਡਿਆ ਨੇ ਭਾਰਤ ਲਈ ਵਨਡੇ ਅਤੇ ਟੀ ​​-20 ਸੀਰੀਜ਼ ਖੇਡੀ। ਉਨ੍ਹਾਂ ਨੇ ਦੋਵਾਂ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਸੀ। ਉਹ ਫਿੱਟਨੈਸ ਦੇ ਕਾਰਨ ਟੈਸਟ ਟੀਮ ਦਾ ਹਿੱਸਾ ਨਹੀਂ ਸਨ।

ABOUT THE AUTHOR

...view details