ਜੋਹਾਨਸਬਰਗ: ਸੁਨੀਲ ਗਾਵਸਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Batsman Cheteshwar Pujara) ਅਤੇ ਅਜਿੰਕਿਆ ਰਹਾਣੇ ਕੋਲ ਆਪਣਾ ਟੈਸਟ ਕਰੀਅਰ ਬਚਾਉਣ ਲਈ ਸਿਰਫ਼ ਇੱਕ ਹੀ ਪਾਰੀ ਬਚੀ ਹੈ। ਪੁਜਾਰਾ ਅਤੇ ਰਹਾਣੇ ਨੂੰ ਜੋਹਾਨਸਬਰਗ 'ਚ ਦੂਜੇ ਟੈਸਟ ਦੇ ਪਹਿਲੇ ਦਿਨ ਸੋਮਵਾਰ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੁਏਨ ਓਲੀਵਰ ਨੇ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ।
ਇਸ 'ਤੇ ਗਾਵਸਕਰ ਨੇ ਕਿਹਾ, ਪਹਿਲੀ ਪਾਰੀ 'ਚ ਆਊਟ ਹੋਣ ਤੋਂ ਬਾਅਦ ਪੁਜਾਰਾ ਅਤੇ ਰਹਾਣੇ ਕੋਲ ਆਪਣਾ ਟੈਸਟ ਕਰੀਅਰ ਬਚਾਉਣ ਲਈ ਸਿਰਫ ਇਕ ਹੀ ਪਾਰੀ ਬਾਕੀ ਹੈ। ਗਾਵਸਕਰ ਨੇ ਕਿਹਾ ਕਿ ਵਾਰ-ਵਾਰ ਅਸਫਲ ਰਹਿਣ ਤੋਂ ਬਾਅਦ ਪਲੇਇੰਗ ਇਲੈਵਨ 'ਚ ਉਨ੍ਹਾਂ ਦੀ ਜਗ੍ਹਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਸਾਬਕਾ ਭਾਰਤੀ ਕਪਤਾਨ ਨੇ ਕਿਹਾ, ''ਟੀਮ 'ਚ ਉਸ ਦੀ ਜਗ੍ਹਾ ਨੂੰ ਲੈ ਕੇ ਸਵਾਲ ਪੁੱਛੇ ਗਏ ਹਨ ਅਤੇ ਹੁਣ ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਉਸ ਕੋਲ ਸਿਰਫ ਇਕ ਪਾਰੀ ਬਚੀ ਹੈ ਅਤੇ ਸ਼ਾਇਦ ਉਸ ਨੂੰ ਟੀਮ 'ਚ ਆਪਣੀ ਜਗ੍ਹਾ ਬਣਾਈ ਰੱਖਣ ਲਈ ਦੌੜਾਂ ਬਣਾਉਣੀਆਂ ਪੈਣਗੀਆਂ।