ਅਬੂ ਧਾਬੀ:ਭਾਰਤ ਨੇ ਆਈ.ਸੀ.ਸੀ. (ICC) ਟੀ-20 ਵਿਸ਼ਵ ਕੱਪ (T20 World Cup) ਦੇ ਸੁਪਰ 12 ਪੜਾਅ ਦੇ ਗਰੁੱਪ ਦੋ ਮੈਚ ਵਿੱਚ ਅਫ਼ਗਾਨਿਸਤਾਨ (Afghanistan) ਨੂੰ 66 ਦੌੜਾਂ ਨਾਲ ਹਰਾ ਕੇ ਚੱਲ ਰਹੇ ਟੂਰਨਾਮੈਂਟ (Tournament) ਵਿੱਚ ਅੰਕਾਂ ਦਾ ਖਾਤਾ ਖੋਲ੍ਹਿਆ ਹੈ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ (Semifinals) 'ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜੋ:ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਕੀਤਾ ਨਿਯੁਕਤ
ਉਸ ਨੇ ਬੁੱਧਵਾਰ ਨੂੰ ਇੱਥੇ ਆਈ.ਸੀ.ਸੀ. (ICC) ਟੀ-20 ਵਿਸ਼ਵ ਕੱਪ (T20 World Cup) ਦੇ ਸੁਪਰ 12 ਗੇੜ ਦੇ ਗਰੁੱਪ-2 ਮੈਚ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਦੋ ਵਿਕਟਾਂ ’ਤੇ 210 ਦੌੜਾਂ ਬਣਾਈਆਂ। ਭਾਰਤ ਲਈ ਰੋਹਿਤ ਸ਼ਰਮਾ ਨੇ 74 ਅਤੇ ਲੋਕੇਸ਼ ਰਾਹੁਲ ਨੇ 69 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 35 ਅਤੇ ਰਿਸ਼ਭ ਪੰਤ ਨੇ 27 ਦੌੜਾਂ ਬਣਾਈਆਂ।