ਪੰਜਾਬ

punjab

ETV Bharat / sports

ਰੋਹਿਤ ਸ਼ਰਮਾ ਦੀ ਸੱਟ ਬਾਰੇ ਗੰਭੀਰ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿਉਂਕਿ ਕਪਤਾਨ ਕਹਿ ਰਹੇ ਹਨ ਕਿ ਰੋਹਿਤ ਸ਼ਰਮਾ ਦੀ ਸੱਟ ਬਾਰੇ ਪਤਾ ਨਹੀਂ ਹੈ। ਇਸ ਮਾਮਲੇ ਵਿੱਚ ਸਭ ਤੋਂ ਅਹਿਮ ਤਿੰਨ ਵਿਅਕਤੀ ਮੁੱਖ ਫਿਜ਼ੀਓ, ਮੁੱਖ ਕੋਚ ਅਤੇ ਚੋਣ ਕਮੇਟੀ ਦੇ ਚੇਅਰਮੈਨ ਹਨ। "

ਤਸਵੀਰ
ਤਸਵੀਰ

By

Published : Dec 2, 2020, 7:33 PM IST

ਨਵੀਂ ਦਿੱਲੀ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਸੱਟ ਨੂੰ ਲੈ ਕੇ ਭਾਰਤੀ ਟੀਮ ਪ੍ਰਬੰਧਨ ਅਤੇ ਚੋਣਕਰਤਾਵਾਂ ਵਿਚਾਲੇ ਸੰਚਾਰ ਦੀ ਘਾਟ ਮੰਦਭਾਗਾ ਹੈ ਤੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਕਪਤਾਨ ਵਿਰਾਟ ਕੋਹਲੀ ਨੂੰ ਇਸ ਬਾਰੇ ਦੱਸਣਾ ਚਾਹੀਦਾ ਸੀ।

ਰੋਹਿਤ ਸ਼ਰਮਾ

ਆਸਟਰੇਲੀਆ ਖ਼ਿਲਾਫ਼ ਇੱਕ ਦਿਨਾ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਕੋਹਲੀ ਨੇ ਰੋਹਿਤ ਦੇ ਸੱਟ ਲੱਗਣ ਦੀ ਅਟਕਲਾਂ ਬਾਰੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਪੱਸ਼ਟਤਾ ਅਤੇ ਗਲਤਫਹਿਮੀ ਦੀ ਵਜ੍ਹਾ ਕਾਰਨ ਟੀਮ ਪ੍ਰਬੰਧਕ ਉਸ ਦੀ ਉਪਲਬਧਤਾ ਦੀ ਇੰਤਜ਼ਾਰ ਕਰਦਾ ਰਿਹਾ। ਗੰਭੀਰ ਨੇ ਕਿਹਾ ਕਿ ਸਾਰੇ ਪੱਖ ਇਸ ਸਥਿਤੀ ਨਾਲ ਬਿਹਤਰ ਢੰਗ ਨਾਲ ਨਜਿੱਠ ਸਕਦੇ ਸਨ।

ਰਵੀ ਸ਼ਾਸਤਰੀ ਤੇ ਵਿਰਾਟ ਕੋਹਲੀ

ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿਉਂਕਿ ਕਪਤਾਨ ਕਹਿ ਰਿਹਾ ਹੈ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਇਸ ਸਾਰੇ ਮਾਮਲੇ ਵਿੱਚ ਸਭ ਤੋਂ ਅਹਿਮ ਤਿੰਨ ਵਿਅਕਤੀ ਮੁੱਖ ਫ਼ਿਜ਼ੀਓ, ਮੁੱਖ ਕੋਚ ਅਤੇ ਚੋਣ ਕਮੇਟੀ ਦੇ ਚੇਅਰਮੈਨ ਹਨ।"

ਗੰਭੀਰ ਨੇ ਕਿਹਾ, "ਇਨ੍ਹਾਂ ਲੋਕਾਂ ਨੂੰ ਇੱਕਮਤ ਹੋਣਾ ਚਾਹੀਦਾ ਸੀ। ਮੁੱਖ ਕੋਚ ਨੂੰ ਰੋਹਿਤ ਸ਼ਰਮਾ ਬਾਰੇ ਤਾਜ਼ਾ ਜਾਣਕਾਰੀ ਵਿਰਾਟ ਕੋਹਲੀ ਨੂੰ ਦੇਣੀ ਚਾਹੀਦੀ ਸੀ।"

ਗੰਭੀਰ ਨੇ ਕਿਹਾ ਕਿ ਰੋਹਿਤ ਭਾਰਤੀ ਬੱਲੇਬਾਜ਼ੀ ਲਾਈਨ ਅਪ ਦਾ ਅਨਿੱਖੜਵਾਂ ਅੰਗ ਹੈ ਅਤੇ ਆਸਟਰੇਲੀਆ ਦੌਰੇ ਦੌਰਾਨ ਉਸਦੀ ਜ਼ਰੂਰਤ ਸੀ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਪ੍ਰੈੱਸ ਕਾਨਫਰੰਸ ਵਿੱਚ ਜਾ ਰਹੇ ਹੋ ਅਤੇ ਕਹਿ ਰਹੇ ਹੋ ਕਿ ਰੋਹਿਤ ਸ਼ਰਮਾ ਦੀ ਸੱਟ ਲੱਗਣ ਬਾਰੇ ਤਾਜ਼ਾ ਜਾਣਕਾਰੀ ਨਹੀਂ ਮਿਲੀ ਹੈ ਜੋ ਕਿ ਮੰਦਭਾਗਾ ਹੈ ਕਿਉਂਕਿ ਉਹ ਇੱਕ ਮਹੱਤਵਪੂਰਨ ਖਿਡਾਰੀ ਹੈ।"

ਉਨ੍ਹਾਂ ਕਿਹਾ, "ਇਸ ਮੁੱਦੇ 'ਤੇ ਬਿਹਤਰ ਗੱਲਬਾਤ ਅਤੇ ਤਾਲਮੇਲ ਹੋ ਸਕਦਾ ਸੀ, ਜਿਸ ਦੀ ਘਾਟ ਸੀ।"

ਭਾਰਤ ਦੇ ਸਾਬਕਾ ਬੱਲੇਬਾਜ਼ ਵੀਵੀਐਸ ਲਕਸ਼ਮਣ ਨੇ ਵੀ ਗੰਭੀਰ ਨਾਲ ਸਹਿਮਤੀ ਜਤਾਈ ਕਿ ਰੋਹਿਤ ਨੂੰ ਟੀਮ ਦਾ ਹਿੱਸਾ ਹੋਣਾ ਚਾਹੀਦਾ ਸੀ।

ਉਨ੍ਹਾਂ ਨੇ ਕਿਹਾ ਕਿ ਰੋਹਿਤ ਨੂੰ ਚੁਣਿਆ ਜਾਣਾ ਚਾਹੀਦਾ ਸੀ। ਤਾਲਮੇਲ ਦੀ ਇਹ ਘਾਟ ਨਿਰਾਸ਼ਾਜਨਕ ਹੈ। ਮੈਂ ਹੈਰਾਨ ਹਾਂ ਕਿ ਵਟਸਐਪ ਸਮੂਹਾਂ ਅਤੇ ਸੰਚਾਰ ਦੇ ਇਸ ਯੁੱਗ ਵਿੱਚ ਵੀ ਇਹ ਸਥਿਤੀ ਹੈ।"

ਉਨ੍ਹਾਂ ਨੇ ਕਿਹਾ ਕਿ ਟੀਮ ਪ੍ਰਬੰਧਕ, ਚੋਣ ਕਮੇਟੀ ਅਤੇ ਬੋਰਡ ਦੀ ਮੈਡੀਕਲ ਟੀਮ ਦੇ ਵਿਚਕਾਰ ਨਿਸ਼ਚਤ ਤੌਰ 'ਤੇ ਇੱਕ ਵਟਸਐਪ ਗਰੁੱਪ ਹੋਵੇਗਾ। ਆਮ ਤੌਰ 'ਤੇ ਸਭ ਕੁਝ ਟੀਮ ਪ੍ਰਬੰਧਕ ਨੂੰ ਦੱਸਿਆ ਜਾਂਦਾ ਹੈ।"

ABOUT THE AUTHOR

...view details