ਪੰਜਾਬ

punjab

ETV Bharat / sports

ਇੰਗਲੈਂਡ ਦੀ ਟੀਮ ਦਾ ਪਾਕਿਸਤਾਨ ਦੌਰਾ ਮੁਲਤਵੀ ਹੋਣਾ ਤੈਅ - England's tour of Pakistan

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, “ਅਗਲੇ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਦੀ ਟੀਮ ਨੂੰ ਸ੍ਰੀਲੰਕਾ ਅਤੇ ਭਾਰਤ ਵਿੱਚ ਸੀਰੀਜ਼ ਖੇਡਣੀ ਹੈ। ਇਸ ਤੋਂ ਇਲਾਵਾ ਕੁੱਝ ਟੀ -20 ਮਾਹਿਰ ਬਿਗ ਬੈਸ਼ ਲੀਗ ਵਿੱਚ ਰੁੱਝੇ ਰਹਿਣਗੇ।

ਇੰਗਲੈਂਡ ਦੀ ਟੀਮ ਦਾ ਪਾਕਿਸਤਾਨ ਦੌਰਾ ਮੁਲਤਵੀ ਹੋਣਾ ਤੈਅ
ਇੰਗਲੈਂਡ ਦੀ ਟੀਮ ਦਾ ਪਾਕਿਸਤਾਨ ਦੌਰਾ ਮੁਲਤਵੀ ਹੋਣਾ ਤੈਅ

By

Published : Nov 17, 2020, 6:51 PM IST

ਕਰਾਚੀ: ਇੰਗਲੈਂਡ ਦੀ ਕ੍ਰਿਕੇਟ ਟੀਮ ਦਾ ਅਗਲੇ ਸਾਲ ਦੇ ਸ਼ੁਰੂ ਵਿੱਚ ਟੀ -20 ਲੜੀ ਲਈ ਪਾਕਿਸਤਾਨ ਦਾ ਦੌਰਾ ਅਕਤੂਬਰ ਤੱਕ ਮੁਲਤਵੀ ਹੋਣਾ ਤੈਅ ਹੈ ਕਿਉਂਕਿ ਚੋਟੀ ਦੇ ਖਿਡਾਰੀਆਂ ਦੀ ਉਪਲੱਬਧਤਾ ਅਤੇ ਲਾਗਤ ਨਾਲ ਜੁੜੇ ਮੁੱਦੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਜਨਵਰੀ-ਫਰਵਰੀ ਵਿੱਚ ਹੋਣ ਵਾਲਾ ਇਹ ਟੂਰ ਹੁਣ ਅਕਤੂਬਰ ਵਿੱਚ ਹੋ ਸਕਦੈ। ਜਿਸ ਤੋਂ ਬਾਅਦ ਟੀ -20 ਵਰਲਡ ਕੱਪ ਭਾਰਤ ਵਿੱਚ ਹੋਣਾ ਹੈ। “ਇੰਗਲੈਂਡ ਦੀ ਟੀਮ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਸ੍ਰੀਲੰਕਾ ਅਤੇ ਭਾਰਤ ਵਿੱਚ ਸੀਰੀਜ਼ ਖੇਡਣੀ ਹੈ।” ਇਸ ਤੋਂ ਇਲਾਵਾ, ਕੁਝ ਟੀ -20 ਮਾਹਰ ਬਿਗ ਬੈਸ਼ ਲੀਗ ਵਿੱਚ ਰੁੱਝੇ ਰਹਿਣਗੇ।

ਉਨ੍ਹਾਂ ਨੇ ਕਿਹਾ, "ਇਹ ਸਿਰਫ ਤਿੰਨ ਮੈਚਾਂ ਦੀ ਲੜੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਸਾਰੇ ਮੈਚ ਕਰਾਚੀ ਵਿੱਚ ਹੋਣ।" ਇੰਗਲੈਂਡ ਦੀ ਟੀਮ ਨੂੰ ਚਾਰਟਰਡ ਜਹਾਜ਼ ਵਿੱਚ ਲਿਆਉਣਾ ਅਤੇ ਦੁਬਈ ਵਿੱਚ ਅਭਿਆਸ ਕੈਂਪ ਲਗਾਉਣਾ, ਇੰਗਲੈਂਡ ਬੋਰਡ ਲਈ ਬਹੁਤ ਮਹਿੰਗਾ ਸਾਬਤ ਹੋਵੇਗਾ।

ਦੱਸ ਦਈਏ ਕਿ ਇੰਗਲੈਂਡ ਆਖਰੀ ਵਾਰ 2005 ਵਿੱਚ ਪਾਕਿਸਤਾਨ ਵਿੱਚ ਖੇਡਿਆ ਸੀ।

ABOUT THE AUTHOR

...view details