ਪੰਜਾਬ

punjab

ETV Bharat / sports

ਈਸੀਬੀ ਨੇ 'ਦ ਹੰਡ੍ਰੇਡ' ਲਈ 18 ਖਿਡਾਰੀਆਂ ਦੇ ਨਾਂਅ ਐਲਾਨੇ - ਓਲੀ ਪੋਪ

'ਦ ਹੰਡ੍ਰੇਡ' ਟੂਰਨਾਮੈਂਟ ਦੇ ਪੁਰਸ਼ਾਂ ਦੀ ਟੀਮ 'ਚ ਉਹੀ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਜੋ ਪਹਿਲੇ ਹਿੱਸੇ 'ਚ ਖੇਡਣ ਵਾਲੇ ਸੀ। ਕੋਰੋਨਾ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਈਸੀਬੀ ਨੇ 'ਦ ਹੰਡ੍ਰੇਡ' ਲਈ 18 ਖਿਡਾਰੀਆਂ ਦੇ ਨਾਂਅ ਐਲਾਨੇ
ਈਸੀਬੀ ਨੇ 'ਦ ਹੰਡ੍ਰੇਡ' ਲਈ 18 ਖਿਡਾਰੀਆਂ ਦੇ ਨਾਂਅ ਐਲਾਨੇ

By

Published : Oct 9, 2020, 9:03 PM IST

ਲੰਦਨ: ਸ਼ੁੱਕਰਵਾਰ ਨੂੰ ਈਬੀਸੀ ਨੇ ਆਪਣੇ ਨਵੇਂ 'ਦ ਹੰਡ੍ਰੇਡ' ਲਈ 18 ਖਿਡਾਰੀਆਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਦੇ ਬੱਲੇਬਾਜ਼ ਓਲੀ ਪੋਪ ਉਨ੍ਹਾਂ 'ਚੋਂ ਇੱਕ ਹੈ। ਪੋਪ ਕਾਰਡਿਫ ਜਾਕਰ ਵੇਲਸ਼ ਫਾਇਰ ਨਾਲ ਖੇਡਣਗੇ। ਉਨ੍ਹਾਂ ਨਾਲ ਇੰਗਲੈਂਡ ਦੀ ਮਹਿਲਾ ਖਿਡਾਰਣ ਕੈਟੀ ਜਾਰਜ ਵੀ ਹੋਵੇਗੀ।

ਓਲੀ ਪੋਪ ਨੇ ਵਿਕਟਕੀਪਰ ਬੱਲੇਬਾਜ਼ ਜੋਨੀ ਬੇਅਰਸਟੋ ਦੀ ਥਾਂ ਲਈ ਹੈ। ਟੂਰਨਾਮੈਂਟ ਦੇ ਨਿਯਮਾਂ ਮੁਤਾਬਕ ਸਾਰੀਆਂ ਅੱਠ ਟੀਮਾਂ ਨੂੰ ਕੇਂਦਰੀ ਇਕਰਾਰਨਾਮੇ ਵਾਲੇ ਟੈਸਟ ਟੀਮਾਂ 'ਚ ਰੱਖਣਾ ਹੈ ਪਰ ਬੇਅਰਸੱਟਾ ਨੂੰ ਇਹ ਇਕਰਾਰਨਾਮਾ ਨਹੀਂ ਮਿਲਿਆ ਹੈ।

ਪੋਪ ਨੂੰ ਇਸੇ ਸਾਲ ਟੈਸਟ ਟੀਮ ਲਈ ਇਕਰਾਰਨਾਮਾ ਮਿਲਿਆ ਹੈ। ਪਿਛਲੇ ਸਾਲ ਬ੍ਰੇਵ ਨੇ ਇਸ 'ਤੇ ਦਸਤਖ਼ਤ ਕੀਤੇ ਸਨ ਪਰ ਸਾਉਥਮਪਟਨ ਦੀ ਇਸ ਟੀਮ ਨੇ ਤੇਜ਼ ਗੇਂਦਬਾਜ ਜੋਫ੍ਰਾ ਆਰਚਰ ਨੂੰ ਟੀਮ 'ਚ ਬਣਾਏ ਰੱਖਣ ਦਾ ਫੈਸਲਾ ਲਿਆ। ਪੁਰਸ਼ ਟੀਮਾਂ ਨੇ ਜ਼ਿਆਦਾਤਰ ਓਹੀ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ ਜੋ ਇਸ ਸਾਲ ਦੇ ਪਹਿਲੇ ਹਿੱਸੇ 'ਚ ਖੇਡਣ ਵਾਲੇ ਸੀ ਪਰ ਕੋਰੋਨਾ ਕਰਕੇ ਇਹ ਖੇਡਾ ਮੁਲਤਵੀ ਹੋ ਗਈਆਂ ਸੀ।

'ਦ ਹੰਡ੍ਰੇਡ' ਦੇ ਨਿਰਦੇਸ਼ਕ ਨੇ ਕਿਹਾ," ਇਹ ਇੱਕ ਬਹੁਤ ਵਧੀਆ ਪਲ ਹੈ ਜਿੱਥੇ ਇੰਗਲੈਂਡ ਦੇ ਕੇਂਦਰੀ ਸਮਝੋਤੇ ਵਾਲੇ ਟੈਸਟ ਖਿਡਾਰੀ ਅਗਲੇ ਸਾਲ ਇਸ ਟੂਰਨਾਮੈਂਟ 'ਚ ਖੇਡਣਗੇ ਤੇ ਮਹਿਲਾ ਟੀਮ ਦੀ ਖਿਡਾਰਣਾਂ ਦੀ ਮੁੜ ਸਮਝੌਤੇ ਦੀ ਸੂਚੀ ਵੀ ਐਲਾਨੀ ਜਾਵੇਗੀ।"

ABOUT THE AUTHOR

...view details