ਮੁੰਬਈ:ਨਿਊਜ਼ੀਲੈਂਡ ਦੇ ਸਪਿੰਨਰ ਗੇਦਬਾਜ ਏਜਾਜ਼ ਪਟੇਲ (Spinner Ejaz Patel) ਜਾਣਦੇ ਹਨ ਕਿ ਹੈ ਕਿ ਟੈਸਟ ਦੀ ਇੱਕ ਪਾਰੀ ਵਿੱਚ 10 ਵਿਕਟਾਂ ਦਾ ਕਾਰਨਾਮਾ ਹੈ, ਇਹ ਸਭ ਤੋਂ ਵਧੀਆ ਪ੍ਰਦਰਸ਼ਨ ਅਤੇ ਕ੍ਰਿਕਟ ਦਾ ਸਭ ਤੋਂ ਸ਼ਾਨਦਾਰ ਦਿਨ ਵੀ ਰਿਹਾ ਹੋਵੇਗਾ।
ਮੁੰਬਈ ਚ ਜਨਮੇ ਖੱਬੇ ਹੱਥ ਦੇ ਸਪਿਨਰ ਏਜਾਜ਼ ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਕਾਫੀ ਖੁਸ਼ ਸਨ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਉਹ ਟੈਸਟ ਇਤਿਹਾਸ 'ਚ ਜਿੰਮ ਲੇਕਰ (1956) ਅਤੇ ਅਨਿਲ ਕੁੰਬਲੇ (1999) ਦੇ ਬਾਅਦ ਇਕ ਪਾਰੀ 'ਚ 10 ਵਿਕਟਾਂ ਝਟਕਾਉਣ ਵਾਲੇ ਤੀਜੇ ਗੇਂਦਬਾਜ਼ ਬਣੇ ਅਤੇ ਉਹ ਵੀ ਆਪਣਾ ਜਨਮ ਸਥਾਨ ਉੱਪਰ।
ਏਜਾਜ਼ ਨੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਕਿਹਾ, ਨਿੱਜੀ ਤੌਰ 'ਤੇ ਇਹ ਮੇਰੀ ਜ਼ਿੰਦਗੀ ਦੇ ਕ੍ਰਿਕਟ ਦਿਨਾਂ ਵਿੱਚ ਸਭ ਤੋਂ ਵਧੀਆ ਦਿਨ ਹੋਵੇਗਾ ਅਤੇ ਇਹ ਸ਼ਾਇਦ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ, ਟੀਮ ਲਈ ਹਾਲਾਂਕਿ ਅਸੀਂ ਆਪਣੇ ਆਪ ਨੂੰ ਬਹੁਤ ਮੁਸ਼ਕਲ ਸਥਿਤੀ ਵਿਚ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਉਪਲਬਧੀ 'ਤੇ ਯਕੀਨ ਕਰਨ ਵਿੱਚ ਉਨ੍ਹਾਂ ਨੂੰ ਅਜੇ ਹੋਰ ਸਮਾਂ ਲੱਗੇਗਾ।
ਉਸ ਨੇ ਕਿਹਾ, ਜਦੋਂ ਮੈਂ ਮੈਦਾਨ ਤੋਂ ਬਾਹਰ ਆਇਆ ਤਾਂ ਕਾਫੀ ਚੀਜ਼ਾਂ ਤੇਜ਼ੀ ਨਾਲ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੀਜ਼ਾਂ 'ਤੇ ਕਾਫ਼ੀ ਦੇਰ ਤੱਕ ਯਕੀਨ ਨਹੀਂ ਹੁੰਦਾ। ਏਜਾਜ਼ ਨੇ ਕਿਹਾ ਕਿ ਇਹ ਮੇਰੇ ਲਈ, ਮੇਰੇ ਪਰਿਵਾਰ ਅਤੇ ਮੇਰੀ ਪਤਨੀ ਲਈ ਸ਼ਾਨਦਾਰ ਹੈ। ਤੁਸੀਂ ਬਤੌਰ ਕ੍ਰਿਕਟਰ ਕਾਫੀ ਸਮੇਂ ਘਰ ਤੋਂ ਬਾਹਰ ਬਿਤਾਉਂਦੇ ਹੋ ਅਤੇ ਇਸ ਮੌਕੇ ਲਈ ਮੈਂ ਭਗਵਾਨ ਦਾ ਸ਼ੁਕਰਗੁਜ਼ਾਰ ਹਾਂ। ਇਹ ਮੇਰੇ ਲਈ ਬਹੁਤ ਖਾਸ ਉਪਲਬਧੀ ਹੈ।
ਕੁੰਬਲੇ ਦੇ ਟਵੀਟ ਤੋਂ ਉਹ ਕਾਫੀ ਖੁਸ਼ ਸਨ, ਉਨ੍ਹਾਂ ਨੇ ਕਿਹਾ, ਹਾਂ, ਮੈਨੂੰ ਉਨ੍ਹਾਂ ਦੇ 10 ਵਿਕਟ ਲੈਣਾ ਯਾਦ ਹੈ। ਮੈਂ ਕਈ ਵਾਰ ਉਸ ਦੀ ਹਾਈਲਾਈਟ ਦੇਖੀ ਹੈ। ਇਸ ਸਮੂਹ ਦਾ ਹਿੱਸਾ ਬਣਨਾ ਸ਼ਾਨਦਾਰ ਹੈ। ਉਨ੍ਹਾਂ ਦਾ ਸੰਦੇਸ਼ ਸ਼ਾਨਦਾਰ ਸੀ। ਏਜਾਜ਼ ਨੇ ਕਿਹਾ ਕਿ ਇਹ ਉਪਲਬਧੀ ਹਾਸਿਲ ਕਰਕੇ ਉਨ੍ਹਾਂ ਦੇ ਨਾਲ ਜੁੜਨਾ ਉਸ ਲਈ ਬਹੁਤ ਖੁਸ਼ੀ ਦੀ ਗੱਲ ਹੈ।
ਭਾਰਤੀ ਪਾਰੀ ਦੇ ਕਿਸੇ ਵੀ ਪੜਾਅ ਵਿੱਚ ਉਨ੍ਹਾਂ ਦੇ ਦਿਮਾਗ ਵਿੱਚ 10 ਵਿਕਟਾਂ ਦੀ ਗੱਲ ਆਈ ਸੀ ? ਤਾਂ ਉਨ੍ਹਾਂ ਕਿਹਾ ਕਿ ਨਹੀਂ, ਨਹੀਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਸੀ ਇਸ ਲਈ ਕੰਮ ਕਰਨਾ ਪਵੇਗਾ। ਮੈਂ ਆਨਰਸ ਬੋਰਡ ਦੇ ਵਿੱਚ ਆਉਣਾ ਚਾਹੁੰਦਾ ਸੀ ਪਰ ਅਜਿਹਾ ਹੋਣਾ ਖਾਸ ਸੀ।
ਇਹ ਵੀ ਪੜ੍ਹੋ:IND vs NZ Test Match: ਏਜਾਜ਼ ਪਟੇਲ ਨੇ ਰਚਿਆ ਇਤਿਹਾਸ, ਇੱਕ ਪਾਰੀ ‘ਚ ਲਈਆਂ ਸਾਰੀਆਂ ਵਿਕਟਾਂ