ਮੁੰਬਈ (ਬਿਊਰੋ)— ਭਾਰਤੀ ਮਹਿਲਾ ਟੀਮ ਅਤੇ ਆਸਟਰੇਲੀਆ ਦੀ ਮਹਿਲਾ ਟੀਮ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਹੁਣ ਤੱਕ 68 ਓਵਰਾਂ 'ਚ 8 ਵਿਕਟਾਂ ਗੁਆ ਕੇ 190 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਨੂੰ ਆਸਟ੍ਰੇਲੀਆ ਨੂੰ ਆਲ ਆਊਟ ਕਰਨ ਲਈ ਹੁਣ 2 ਵਿਕਟਾਂ ਦੀ ਹੋਰ ਲੋੜ ਹੈ।
ਆਸਟ੍ਰੇਲੀਆ ਦੀ ਪਾਰੀ - 190/8:ਆਸਟ੍ਰੇਲੀਆ ਲਈ ਬੈਥ ਮੂਨੀ ਅਤੇ ਫੋਬੋ ਲਿਚਫੀਲਡ ਨੇ ਪਾਰੀ ਦੀ ਸ਼ੁਰੂਆਤ ਕੀਤੀ। ਇਹ ਦੋਵੇਂ ਆਸਟ੍ਰੇਲੀਆ ਨੂੰ ਜ਼ਬਰਦਸਤ ਸ਼ੁਰੂਆਤ ਨਹੀਂ ਦੇ ਸਕੇ ਅਤੇ ਲਿਚਫੀਲਡ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਐਲਿਸ ਪੈਰੀ ਵੀ 4 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਲਈ ਤਾਲੀਆ ਮੈਕਗ੍ਰਾ 58 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ ਅਤੇ ਐਲੀਸਾ ਹੀਲੀ ਨੇ 38 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਬੇਥ ਮੂਨੀ ਨੇ ਵੀ 40 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਬੱਲੇਬਾਜ਼ਾਂ ਤੋਂ ਇਲਾਵਾ ਆਸਟ੍ਰੇਲੀਆ ਲਈ ਸਦਰਲੈਂਡ ਨੇ 16 ਦੌੜਾਂ, ਗਾਰਡਨਰ ਨੇ 11 ਦੌੜਾਂ ਅਤੇ ਕਿੰਗ ਨੇ 5 ਦੌੜਾਂ ਬਣਾਈਆਂ।