ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ (Indian womens cricket team) ਹਰਮਨਪ੍ਰੀਤ ਕੌਰ ਦੀ ਕਪਤਾਨੀ 'ਚ ਆਸਟ੍ਰੇਲੀਆ ਨਾਲ 3 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਟੀਮ ਇੰਡੀਆ ਪਹਿਲਾਂ ਵਨਡੇ ਸੀਰੀਜ਼ ਅਤੇ ਫਿਰ ਟੀ-20 ਸੀਰੀਜ਼ ਖੇਡੇਗੀ। ਵਨਡੇ ਸੀਰੀਜ਼ 28 ਦਸੰਬਰ ਤੋਂ 2 ਜਨਵਰੀ ਤੱਕ ਅਤੇ ਟੀ-20 ਸੀਰੀਜ਼ 5 ਜਨਵਰੀ ਤੋਂ 9 ਜਨਵਰੀ ਤੱਕ ਖੇਡੀ ਜਾਵੇਗੀ। ਵਨਡੇ ਸੀਰੀਜ਼ ਦੇ ਤਿੰਨੇ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣਗੇ, ਜਦਕਿ ਟੀ-20 ਸੀਰੀਜ਼ ਦੇ ਤਿੰਨੋਂ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡੇ ਜਾਣਗੇ।
ਮੰਨਤ ਕਸ਼ਯਪ ਨੂੰ ਟੀਮ 'ਚ ਮੌਕਾ ਮਿਲਿਆ:ਮੰਨਤ ਕਸ਼ਯਪ ਨੂੰ ਭਾਰਤ ਦੀ ਵਨਡੇ ਟੀਮ 'ਚ ਨਵੀਂ ਖਿਡਾਰਣ ਦੇ ਰੂਪ 'ਚ ਜਗ੍ਹਾ ਮਿਲੀ ਹੈ। ਉਹ ਖੱਬੇ ਹੱਥ ਦੀ ਸਪਿਨ ਗੇਂਦਬਾਜ਼ ਹੈ। ਉਸ ਨੂੰ ਵਨਡੇ ਅਤੇ ਟੀ-20 ਦੋਵਾਂ ਟੀਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਉਸ ਕੋਲ ਆਸਟ੍ਰੇਲੀਆ ਖਿਲਾਫ ਇਸ ਸੀਰੀਜ਼ (Series against Australia) 'ਚ ਡੈਬਿਊ ਕਰਨ ਦਾ ਮੌਕਾ ਹੋਵੇਗਾ। ਆਫ ਸਪਿਨਰ ਸਨੇਹ ਰਾਣਾ ਅਤੇ ਹਰਲੀਨ ਦਿਓਲ ਟੀ-20 ਟੀਮ ਦਾ ਹਿੱਸਾ ਨਹੀਂ ਹਨ। ਹਰਫ਼ਨਮੌਲਾ ਕਨਿਕਾ ਆਹੂਜਾ ਅਤੇ ਮਿੰਨੂ ਮਨੀ ਨੂੰ ਟੀ-20 ਟੀਮ 'ਚ ਉਨ੍ਹਾਂ ਦੀ ਥਾਂ 'ਤੇ ਸ਼ਾਮਲ ਕੀਤਾ ਗਿਆ ਹੈ। ਖੱਬੇ ਹੱਥ ਦੇ ਬੱਲੇਬਾਜ਼ ਹੋਣ ਤੋਂ ਇਲਾਵਾ ਇਹ ਦੋਵੇਂ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ।
ਭਾਰਤ ਦਾ ਵਨਡੇ ਸ਼ਡਿਊਲ
- ਪਹਿਲਾ ਵਨਡੇ ਮੈਚ – 28 ਦਸੰਬਰ, 2023
- ਦੂਜਾ ਵਨਡੇ ਮੈਚ - 30 ਦਸੰਬਰ, 2023
- ਤੀਜਾ ਵਨਡੇ ਮੈਚ - 02 ਜਨਵਰੀ, 2024
- ਸਥਾਨ- ਵਾਨਖੇੜੇ ਸਟੇਡੀਅਮ ਮੁੰਬਈ