ਮੁੰਬਈ (ਬਿਊਰੋ)— ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟੀਮ ਇੰਡੀਆ ਦੀ ਕਮਾਨ ਹਰਮਨਪ੍ਰੀਤ ਕੌਰ ਦੇ ਹੱਥ 'ਚ ਹੈ, ਜਦਕਿ ਆਸਟ੍ਰੇਲੀਆ ਦੀ ਕਪਤਾਨੀ ਐਲੀਸਾ ਹੀਲੀ ਕਰੇਗੀ। ਇਸ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆਈ ਟੀਮ ਮੈਚ ਵਿੱਚ ਪਹਿਲਾਂ ਗੇਂਦਬਾਜ਼ੀ ਕਰਦੀ ਨਜ਼ਰ ਆਵੇਗੀ। ਖੱਬੇ ਹੱਥ ਦੀ ਸਪਿਨਰ ਸ਼ਾਇਕਾ ਇਸ਼ਾਕ ਇਸ ਮੈਚ ਰਾਹੀਂ ਭਾਰਤ ਲਈ ਡੈਬਿਊ ਕਰ ਰਹੀ ਹੈ।
ਭਾਰਤ ਦੀ ਪਾਰੀ - 12/1:ਭਾਰਤ ਲਈ ਸ਼ੈਫਾਲੀ ਵਰਮਾ ਅਤੇ ਯਸਤਿਕਾ ਭਾਟੀਆ ਨੇ ਪਾਰੀ ਦੀ ਸ਼ੁਰੂਆਤ ਕੀਤੀ। ਆਸਟ੍ਰੇਲੀਆ ਲਈ ਡਾਰਸੀ ਬ੍ਰਾਊਨ ਨੇ ਪਹਿਲਾ ਓਵਰ ਸੁੱਟਿਆ। ਭਾਰਤ ਨੇ ਪਹਿਲੇ ਓਵਰ ਵਿੱਚ 3 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲਾ ਝਟਕਾ ਸ਼ੈਫਾਲੀ ਵਰਮਾ ਦੇ ਰੂਪ 'ਚ ਲੱਗਾ, ਜੋ 1 ਦੌੜਾਂ ਬਣਾ ਕੇ ਬ੍ਰਾਊਨ ਦੇ ਹੱਥੋਂ ਕਲੀਨ ਬੋਲਡ ਹੋ ਗਈ। ਰਿਚਾ ਘੋਸ਼ ਭਾਰਤ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਹੈ।
ਰਿਚਾ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਵੀ 9 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਉਹ ਗਾਰਡਨਰ ਦੀ ਗੇਂਦ 'ਤੇ ਬ੍ਰਾਊਨ ਹੱਥੋਂ ਕੈਚ ਆਊਟ ਹੋ ਗਈ। ਫਿਲਹਾਲ ਭਾਰਤੀ ਟੀਮ ਨੇ 15 ਓਵਰਾਂ 'ਚ 3 ਵਿਕਟਾਂ ਗੁਆ ਕੇ 62 ਦੌੜਾਂ ਬਣਾ ਲਈਆਂ ਹਨ। ਯਸਤਿਕਾ ਭਾਟੀਆ 22 ਦੌੜਾਂ ਅਤੇ ਜੇਮਿਮਾ ਰੌਡਰਿਗਜ਼ 3 ਦੌੜਾਂ ਬਣਾ ਕੇ ਖੇਡ ਰਹੀ ਹੈ।