ਲੰਡਨ:ਸੋਮਵਾਰ ਨੂੰ ਚੌਥੇ ਟੈਸਟ ਦੇ ਪੰਜਵੇਂ ਦਿਨ, ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੀ ਪਿੱਚ ’ਤੇ ਜਿੱਥੇ ਤੇ਼ਜ਼ ਗੇਦਬਾਜ਼ਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ। ਇੰਗਲੈਂਡ ਦੇ ਬੱਲੇਬਾਜ਼ਾਂ ’ਤੇ ਦਬਾਅ ਬਣਾਉਣਾ ਅਤੇ ਉਨ੍ਹਾਂ ਨੂੰ ਗਲਤੀਆਂ ਕਰਨ ਦੇ ਲਈ ਮਜਬੂਰ ਕਰਨਾ ਜਰੂਰੀ ਸੀ।
ਬੁਮਰਾਹ ਨੇ ਕਿਹਾ, 'ਦਬਾਅ ਬਣਾਉਣਾ ਬਹੁਤ ਜਰੂਰੀ ਹੈ। ਅਸੀਂ ਸੋਚਿਆ ਕਿ ਇਹ ਇੱਕ ਜਰੂਰੀ ਪੜਾਅ ਸੀ, ਇਸ ਲਈ ਮੈ ਉਨ੍ਹਾਂ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਦਬਾਅ ਬਣਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਇਸਦੇ ਪਿੱਛੇ ਦੀ ਮੰਸ਼ਾ ਸੀ।
ਬੁਮਰਾਹ ਨੇ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਚ ਕਿਹਾ, ਲੰਚ ਬ੍ਰੇਕ ਤੋਂ ਬਾਅਦ ਸਥਿਤੀ ਇਹ ਸੀ ਕਿ ਸਾਨੂੰ ਬਹੁਤ ਦਬਾਅ ਬਣਾਉਣ ਦੀ ਲੋੜ ਸੀ। ਸਾਨੂੰ ਅਸਲ ’ਚ ਵਧੀਆ ਸ਼ੁਰੂਆਤ ਕਰਨ ਦੀ ਲੋੜ ਸੀ। ਅਚਾਨਕ ਤੁਸੀਂ ਬਹੁਤ ਜਿਆਦਾ ਰਨ ਦਿੰਦੇ ਹੋ, ਤਾਂ ਰਫਤਾਰ ਚਲੀ ਜਾਂਦੀ ਹੈ ਅਤੇ ਤੁਸੀਂ ਦਬਾਅ ਚ ਆ ਜਾਂਦੇ ਹੋ, ਉਸ ਸਮੇਂ ਤੁਸੀਂ ਕੈਚਅਪ ਨਹੀਂ ਖੇਡਣਾ ਚਾਹੁੰਦੇ। ਇਸ ਲਈ ਮੈ ਮਾਨਸਿਕਤਾ ਦਾ ਸੀ, ਕਿ ਜੇਕਰ ਅਸੀਂ ਦਬਾਅ ਬਣਾਉਣਾ ਸ਼ੁਰੂ ਕਰਦੇ ਹਨ ਤਾਂ ਕੋਈ ਵੀ ਨਤੀਜਾ ਸੰਭਵ ਹੈ। ਇਸ ਲਈ ਸਾਨੂੰ ਬਹੁਤ ਭਰੋਸਾ ਸੀ ਇਸਦੀ ਲੋੜ ਹੈ, ਬਹੁਤ ਧੀਰਜ, ਬਹੁਤ ਨਿਯੰਤਰਣ। ਅਸੀਂ ਦਿਖਾਉਣਾ ਚਾਹੁੰਦੇ ਸੀ।