ਸਿਲਹਟ: ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਏਸ਼ੀਆ ਕੱਪ (Asia Cup) ਦੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਬੰਗਲਾਦੇਸ਼ (Current champions Bangladesh ) ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਆਪਣੇ ਪੰਜਵੇਂ ਮੈਚ ਵਿੱਚ ਬੰਗਲਾਦੇਸ਼ ਨੂੰ 59 ਦੌੜਾਂ ਨਾਲ (Bangladesh defeated by 59 runs ) ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੇ ਖਿਲਾਫ ਪੰਜ ਵਿਕਟਾਂ ਉੱਤੇ 159 ਦੌੜਾਂ ਬਣਾਈਆਂ।
ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 55 ਦੌੜਾਂ (Shefali Verma scored 55 runs ) ਬਣਾਈਆਂ ਜਦਕਿ ਕਪਤਾਨੀ ਸੰਭਾਲ ਰਹੀ ਸਮ੍ਰਿਤੀ ਮੰਧਾਨਾ ਨੇ 47 ਦੌੜਾਂ (Smriti Mandhana scored 47 runs) ਬਣਾਈਆਂ। ਜੇਮਿਮਾ ਰੌਡਰਿਗਜ਼ 35 ਦੌੜਾਂ ਬਣਾ ਕੇ ਅਜੇਤੂ ਰਹੀ। ਬੰਗਲਾਦੇਸ਼ ਲਈ ਰੁਮਾਨਾ ਅਹਿਮਦ ਨੇ ਤਿੰਨ ਵਿਕਟਾਂ ਲਈਆਂ।