ਪੰਜਾਬ

punjab

ETV Bharat / sports

ਜੁਲਾਈ 'ਚ ਸ਼੍ਰੀਲੰਕਾ ਦੌਰੇ 'ਤੇ ਜਾਵੇਗੀ ਭਾਰਟੀ ਕ੍ਰਿਕਟ ਟੀਮ - ਸ਼ਿਖਰ ਧਵਨ

ਬੀਸੀਸੀਆਈ ਦੇ ਇੱਕ ਅਧਿਕਾਰੀ ਦੇ ਅਨੁਸਾਰ, ਟੀਮ ਇੰਡੀਆ ਜੁਲਾਈ ਵਿੱਚ ਸ਼੍ਰੀਲੰਕਾ ਖਿਲਾਫ ਤਿੰਨ ਟੀ -20 ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ।

By

Published : May 11, 2021, 5:01 PM IST

ਨਵੀਂ ਦਿੱਲੀ: ਸੀਮਤ ਓਵਰਾਂ ਦੀ ਸੀਰੀਜ਼ ਖੇਡਣ ਲਈ ਭਾਰਤੀ ਕ੍ਰਿਕਟ ਟੀਮ ਇਸ ਸਾਲ ਜੁਲਾਈ ਵਿੱਚ ਸ਼੍ਰੀਲੰਕਾ ਦਾ ਦੌਰਾ ਕਰੇਗੀ। ਇਕ ਸਪੋਰਟਸ ਵੈਬਸਾਈਟ ਦੀ ਰਿਪੋਰਟ ਦੇ ਅਨੁਸਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੀਰੀਜ਼ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਦੇ ਇਕ ਅਧਿਕਾਰੀ ਅਨੁਸਾਰ ਟੀਮ ਇੰਡੀਆ ਸ਼੍ਰੀਲੰਕਾ ਖਿਲਾਫ ਤਿੰਨ ਟੀ -20 ਅਤੇ ਤਿੰਨ ਵਨਡੇ ਮੈਚਾਂ ਦੀ ਲੜੀ ਖੇਡੇਗੀ।

ਇਸ ਤੋਂ ਪਹਿਲਾਂ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਵੀ ਇਸ ਲੜੀ ਬਾਰੇ ਸੰਕੇਤ ਦਿੱਤੇ ਸਨ। ਭਾਰਤ ਨੇ ਪਿਛਲੇ ਸਾਲ ਜੂਨ ਵਿੱਚ ਸ਼੍ਰੀਲੰਕਾ ਨਾਲ ਇੱਕ ਸੀਰੀਜ਼ ਖੇਡਣੀ ਸੀ, ਪਰ ਕੋਵਿਡ -19 ਮਹਾਂਮਾਰੀ ਕਾਰਨ ਇਹ ਦੌਰਾ ਰੱਦ ਕਰ ਦਿੱਤਾ ਗਿਆ।

ਇਸ ਦੌਰੇ ਲਈ ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸੂਰਿਯਾ ਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਕੂਨਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਨਵਦੀਪ ਸੈਣੀ, ਖਲੀਲ ਅਹਿਮਦ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਉਪਲਬਧਤਾ ਦੇ ਨਾਲ ਚੋਣਕਰਤਾਵਾਂ ਕੋਲ ਇਕ ਮਜ਼ਬੂਤ ​​ਟੀਮ ਭੇਜਣ ਦਾ ਵਿਕਲਪ ਹੈ।

ABOUT THE AUTHOR

...view details