ਮੁੰਬਈ (ਬਿਊਰੋ)—ਯੂਏਈ 'ਚ ਚੱਲ ਰਹੇ ਏਸ਼ੀਆ ਕੱਪ (Asia Cup) ਟੀ-20 ਟੂਰਨਾਮੈਂਟ 'ਚ ਭਾਰਤ ਦੀ ਸ਼ੁਰੂਆਤੀ ਮੁਹਿੰਮ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਦਾ ਕੋਵਿਡ-19 (Covid-19) ਟੈਸਟ ਪਾਜ਼ੀਟਿਵ Rahul Dravid infected with COVID report ਆਇਆ ਹੈ। ਦ੍ਰਾਵਿੜ 27 ਅਗਸਤ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨਾਲ ਦੁਬਈ ਨਹੀਂ ਜਾ ਸਕਣਗੇ। ਭਾਰਤੀ ਕ੍ਰਿਕਟ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਸ਼ਾਹ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਏਸ਼ੀਆ ਕੱਪ 2022 ਲਈ ਟੀਮ ਦੇ ਯੂਏਈ (ਸੰਯੁਕਤ ਅਰਬ ਅਮੀਰਾਤ) ਲਈ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ -19 ਲਈ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੁਆਰਾ ਕਰਵਾਏ ਗਏ ਰੁਟੀਨ ਟੈਸਟ ਵਿੱਚ ਪਾਜ਼ੀਟਿਵ Rahul Dravid infected with COVID report ਪਾਇਆ ਗਿਆ ਹੈ।
ਉਸ ਨੇ ਕਿਹਾ, ਦ੍ਰਾਵਿੜ ਇਸ ਸਮੇਂ ਬੀਸੀਸੀਆਈ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ ਅਤੇ ਉਸ ਦੇ ਮਾਮੂਲੀ ਲੱਛਣ ਹਨ। ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਹ ਵਾਪਸ ਟੀਮ ਨਾਲ ਜੁੜ ਜਾਵੇਗਾ। ਫਿਲਹਾਲ ਟੀਮ ਦੀ ਕਮਾਨ ਸਹਾਇਕ ਕੋਚ ਪਾਰਸ ਮਹਾਮਬਰੇ ਦੇ ਹੱਥ ਹੋਵੇਗੀ ਪਰ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਮੁਖੀ ਵੀਵੀਐੱਸ ਲਕਸ਼ਮਣ ਨੂੰ ਟੀਮ ਦੇ ਨਾਲ ਦੁਬਈ ਭੇਜਣ ਦਾ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।