ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 10 ਦਸੰਬਰ ਤੋਂ ਤਿੰਨ ਟੀ-20, ਤਿੰਨ ਵਨਡੇ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਅਜਿਹੇ 'ਚ ਟੀਮ ਇੰਡੀਆ ਇਸ ਆਉਣ ਵਾਲੀ ਸੀਰੀਜ਼ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਬੀਸੀਸੀਆਈ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਸੂਰਿਆਕੁਮਾਰ ਯਾਦਵ,ਯਸ਼ਸਵੀ ਜੈਸਵਾਲ ਅਤੇ ਰਿੰਕੂ ਸਿੰਘ ਸਮੇਤ ਸਾਰੇ ਖਿਡਾਰੀ ਏਅਰਪੋਰਟ 'ਤੇ ਨਜ਼ਰ ਆਏ। ਜਿੱਥੇ ਭਾਰਤੀ ਖਿਡਾਰੀਆਂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਟੀਮ ਇੰਡੀਆ ਨੇ ਇਸ ਦੌਰੇ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਟੀ-20 ਸੀਰੀਜ਼ 'ਚ ਇਕ ਵਾਰ ਫਿਰ ਟੀਮ ਇੰਡੀਆ ਦੀ ਕਮਾਨ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਜਿੱਥੇ ਉਹ ਯੁਵਾ ਬ੍ਰਿਗੇਡ ਦੇ ਨਾਲ ਆਸਟ੍ਰੇਲੀਆ ਖਿਲਾਫ ਖੇਡੀ ਗਈ 5 ਟੀ-20 ਸੀਰੀਜ਼ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗਾ।
ਅਫਰੀਕਾ ਦੌਰੇ 'ਤੇ ਮਜ਼ੇ ਕਰ ਰਹੇ ਖਿਡਾਰੀ : ਉਥੇ ਹੀ ਇਸ ਦੋਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਕਾਫੀ ਮਜ਼ਾ ਲੈ ਰਹੇ ਹਨ। ਟੀਮ ਦੇ ਖਿਡਾਰੀਆਂ ਨੇ ਦੱਖਣੀ ਅਫਰੀਕਾ 'ਚ ਮਸਤੀ ਕਰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਯਸ਼ਸਵੀ ਜੈਸਵਾਲ ਡਰਬਨ 'ਚ ਖੂਬ ਮਸਤੀ ਕਰ ਰਹੇ ਹਨ ਅਤੇ ਕਾਫੀ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਯਸ਼ਸਵੀ ਤੋਂ ਇਲਾਵਾ ਸ਼੍ਰੇਅਸ ਅਈਅਰ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ ਅਤੇ ਵਾਸ਼ਿੰਗਟਨ ਸੁੰਦਰ ਵੀ ਮਸਤੀ ਕਰਦੇ ਨਜ਼ਰ ਆਏ।