ਲਖਨਊ:ਭਾਰਤੀ ਕ੍ਰਿਕਟ ਟੀਮ ਦੇ ਡੈਸ਼ਿੰਗ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਵਿਚਾਲੇ ਇਹ ਮੁਲਾਕਾਤ ਸੀਐਮ ਯੋਗੀ ਦੀ ਲਖਨਊ ਸਥਿਤ ਸਰਕਾਰੀ ਰਿਹਾਇਸ਼ 'ਤੇ ਹੋਈ। ਮੀਟਿੰਗ ਤੋਂ ਬਾਅਦ ਸੀਐਮ ਯੋਗੀ ਨੇ ਟਵਿਟਰ ਰਾਹੀਂ ਫੋਟੋ ਸ਼ੇਅਰ ਕਰਦੇ ਹੋਏ ਮੀਟਿੰਗ ਦੀ ਜਾਣਕਾਰੀ ਦਿੱਤੀ ਹੈ। ਸੀਐਮ ਯੋਗੀ ਨੇ ਟਵੀਟ ਕੈਪਸ਼ਨ 'ਚ ਲਿਖਿਆ, 'ਲਖਨਊ ਦੇ ਸਰਕਾਰੀ ਨਿਵਾਸ 'ਤੇ ਨੌਜਵਾਨ ਅਤੇ ਊਰਜਾਵਾਨ SKY (ਮਿਸਟਰ 360 ਡਿਗਰੀ) ਦੇ ਨਾਲ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚ ਨੂੰ ਦੇਖਣ ਲਈ ਲਖਨਊ ਦੇ ਏਕਾਨਾ ਸਟੇਡੀਅਮ ਪਹੁੰਚੇ ਸਨ। ਇੱਥੇ ਸੀਐਮ ਯੋਗੀ ਨੇ ਭਾਰਤ ਦੇ ਨਾਲ-ਨਾਲ ਨਿਊਜ਼ੀਲੈਂਡ ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਸਟੇਡੀਅਮ ਵਿੱਚ ਬੈਠ ਕੇ ਮੈਚ ਦਾ ਆਨੰਦ ਲਿਆ। ਇੱਥੇ ਸੀਐਮ ਯੋਗੀ ਨੇ ਵੀ ਭਾਰਤੀ ਟੀਮ ਦਾ ਹੌਸਲਾ ਵਧਾਇਆ ਸੀ। ਸੀਐਮ ਯੋਗੀ ਆਦਿਤਿਆਨਾਥ ਨੇ ਨਾ ਸਿਰਫ ਟੀਮ ਦੇ ਸਾਰੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ, ਸਗੋਂ ਕ੍ਰਿਕਟਰਾਂ ਨਾਲ ਫੋਟੋਆਂ ਵੀ ਖਿਚਵਾਈਆਂ। ਮੈਚ ਤੋਂ ਪਹਿਲਾਂ ਸੀਐਮ ਯੋਗੀ ਨੇ ਖੁਦ ਆਪਣੇ ਹੱਥਾਂ ਨਾਲ ਘੰਟੀ ਵਜਾ ਕੇ ਮੈਚ ਦੀ ਸ਼ੁਰੂਆਤ ਕੀਤੀ।