ਨਵੀਂ ਦਿੱਲੀ:ਆਈਸੀਸੀ ਮਹਿਲਾ ਟੀ20 ਵਰਲਡ ਕੱਪ ਦੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸੈਮੀਫਾਇਨਲ ਤੋਂ ਪਹਿਲਾ ਭਾਰਤ ਨੂੰ ਦੋਂ ਵੱਡੇ ਝਟਕੇ ਲੱਗੇ ਹਨ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਅਤੇ ਪ੍ਰਮੁੱਖ ਤੇਜ਼ ਗੇਦਬਾਜ਼ ਪੂਜਾ ਸੈਮੀਫਾਇਨਲ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਿਕ, ਹਰਮਨਪ੍ਰੀਤ ਕੌਰ ਬਿਮਾਰ ਹੈ ਅਤੇ ਮੈਂਚ ਤੋਂ ਪਹਿਲਾ ਸ਼ਾਮ ਨੂੰ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਕਪਤਾਨ ਨੂੰ ਸ਼ਾਮ ਨੂੰ ਛੁੱਟੀ ਦੇ ਦਿੱਤੀ ਗਈ। ਫਿਲਹਾਲ ਉਨ੍ਹਾਂ ਦਾ ਮੈਂਚ ਖੇਡਣ ਜਾਂ ਨਹੀ ਖੇਡਣ 'ਤੇ ਅਜੇ ਤੱਕ ਆਈਸੀਸੀ ਵੱਲੋਂ ਕੋਈ ਬਿਆਨ ਸਾਹਮਣੇ ਨਹੀ ਆਇਆ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਅਜੇ ਤੱਕ ਫੈਸਲਾਂ ਨਹੀ ਕੀਤਾ ਹੈ ਕਿ ਉਹ ਸੈਮੀਫਾਇਨਲ ਵਿੱਚ ਭੱਜ ਸਕਦੀ ਹੈ ਜਾ ਨਹੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦੋਂ ਦਿਨਾਂ ਤੋਂ ਬਿਮਾਰ ਹਨ।
ਆਸਟ੍ਰੇਲੀਆ ਖਿਲਾਫ ਵਿਗੜ ਸਕਦਾ ਹੈ ਖੇਡ :ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਹਰਮਨਪ੍ਰੀਤ ਕੌਰ ਅਤੇ ਗੇਂਦਬਾਜ਼ ਪੂਜਾ ਵਸਤਰਕਾਰ ਟੀਮ ਦਾ 'ਚ ਨਾ ਹੋਣਾ ਸੈਮੀਫਾਈਨਲ ਦਾ ਖੇਡ ਵਿਗਾੜ ਸਕਦਾ ਹੈ। ਦਸ ਦੇਈਏ ਕਿ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਰਤ ਦੀ ਤੇਜ਼ ਗੇਦਬਾਜ਼ ਪੂਜਾ ਮੈਂਚ ਤੋਂ ਬਾਹਰ ਹੋ ਗਈ ਹੈ। ਆਈਸੀਸੀ ਮੁਤਾਬਿਕ, ਉਨ੍ਹਾਂ ਨੂੰ ਇੰਫੈਕਸ਼ਨ ਦੀ ਸ਼ਿਕਾਇਤ ਕਾਰਣ ਮੈਂਚ ਤੋਂ ਬਾਹਰ ਹੋਣਾ ਪਿਆ ਹੈ। ਪੂਜਾ ਨੇ ਭਾਰਤ ਦੇ ਸਾਰੇ ਗਰੁੱਪ ਸਟੇਜ ਖੇਡਾਂ ਵਿੱਚ ਭਾਗ ਲਿਆ। ਤੇਜ਼ ਗੇਦਬਾਜ਼ ਨੇ ਟੂਰਨਾਮੈਂਟ ਵਿੱਚ ਹੁਣ ਤੱਕ 44.5 ਦੀ ਗੇਦਬਾਜ਼ੀ ਔਸਤ ਤੋਂ 2 ਵਿਕੇਟ ਲਗਾਏ ਹਨ। ਆਈਸੀਸੀ ਇੰਵੇਟ ਟੈਕਨੀਕਲ ਕੰਮੇਟੀ ਨੇ ਬੀਸੀਸੀਆਈ ਤੋਂ ਇੱਕ ਰਿਪਲੇਸਮੈਂਟ ਖਿਡਾਰੀ ਦੀ ਮੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।